ਅਯੁੱਧਿਆ ’ਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਅੱਤਵਾਦੀ ਹਮਲੇ ਦਾ ਖ਼ਦਸ਼ਾ, ਅਲਰਟ ਜਾਰੀ

ਨਵੀਂ ਦਿੱਲੀ – ਅਯੁੱਧਿਆ ’ਚ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪੁਲਿਸ ਦੀ ਵਰਦੀ ’ਚ ਅੱਤਵਾਦੀ ਹਮਲਾ ਕਰ ਸਕਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 22 ਜਨਵਰੀ ਨੂੰ ਅੱਤਵਾਦੀ ਹਮਲੇ ਦੀ ਸਾਜਿਸ਼ ਰਚੀ ਜਾ ਰਹੀ ਹੈ। ਅਲਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਅੱਤਵਾਦੀ ਅਤੇ ਉਨ੍ਹਾਂ ਨਾਲ ਜੁੜੇ ਲੋਕ ਕਿਸੇ ਵੀ ਮਿਲਟਰੀ ਪੁਲਿਸ ਜਾਂ ਸਥਾਨਕ ਪੁਲਿਸ ਦੀ ਨਕਲੀ ਵਰਦੀ ਦੀ ਵਰਤੋਂ ਵੀ ਕਰ ਸਕਦੇ ਹਨ।
ਪ੍ਰਾਣ ਪ੍ਰਤਿਸ਼ਠਾ ਸਮਾਗਮ ਵਾਲੇ ਦਿਨ ਅੱਤਵਾਦੀ ਹਮਲੇ ਤੋਂ ਬਚਾਅ ਲਈ ਵਿਭਾਗ ਨੇ ਤਿਆਰੀ ਖਿੱਚ ਲਈ ਹੈ। ਪੁਲਿਸ ਵਲੋਂ ਅਯੁੱਧਿਆ ਦੀ ਹਰ ਨੁੱਕਰ ਅਤੇ ਕੋਨੇ ’ਤੇ ਤਾਇਨਾਤ ਡਰੋਨ ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ।ਖੁਫ਼ੀਆਂ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਤਵਾਦੀ ਅਜਿਹੇ ਸਾਧਨਾਂ ਦੀ ਵਰਤੋਂ ਕਰ ਸਕਦੇ ਹਨ, ਜਿਨ੍ਹਾਂ ਰਾਹੀਂ ਉਹ ਆਸਾਨੀ ਨਾਲ ਦਿੱਲੀ, ਅਯੁੱਧਿਆ ਜਾਂ ਆਸਪਾਸ ਦੇ ਇਲਾਕਿਆਂ ’ਚ ਦਾਖਲ ਹੋ ਸਕਣ। ਖੁਫੀਆ ਏਜੰਸੀਆਂ ਵੱਲੋਂ ਜਾਰੀ ਅਲਰਟ ਮੁਤਾਬਕ ਅੱਤਵਾਦੀ ਫਰਜ਼ੀ ਪਾਸ ਜਾਂ ਫਰਜ਼ੀ ਸਰਕਾਰੀ ਲੇਬਲਾਂ ਰਾਹੀਂ ਇਨ੍ਹਾਂ ਥਾਵਾਂ ’ਤੇ ਦਾਖਲ ਹੋਣ ਦੀ ਕੋਸ਼ਿਸ਼ ਕਰ ਸਕਦੇ ਹਨ।

Related posts

ਭਾਰਤ ਵਲੋਂ ਮੱਧ ਪੂਰਬ ‘ਚ ਫਸੇ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਯਤਨ ਜਾਰੀ

ਭਾਰਤ ਦੇ 116 ਸ਼ਹਿਰਾਂ ਵਿੱਚ 10 ਹਜ਼ਾਰ ਇਲੈਕਟ੍ਰਿਕ ਬੱਸਾਂ ਦੌੜਨਗੀਆਂ

ਭਾਰਤ ਕੋਲ ਬਾਜ਼ਾਰ ਦੀ ਮੰਗ ਨੂੰ ਪੂਰਾ ਕਰਨ ਲਈ ਤੇਲ ਦੇ ਕਾਫ਼ੀ ਭੰਡਾਰ