ਅੱਜ ਸੁਨੀਲ ਜਾਖੜ ਨੇ ਫਿਰ ਸਾਬਤ ਕਰ ਦਿੱਤਾ ਕਿ ਉਹ ਪੰਜਾਬ ਵਿਰੋਧੀ ਅਤੇ ਤਾਨਾਸ਼ਾਹੀ ਦੇ ਸਮਰਥਕ ਹਨ: ਆਪ

ਚੰਡੀਗੜ੍ਹ,ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਜਾਖੜ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਪੰਜਾਬ ਵਿਰੋਧੀ ਅਤੇ ਤਾਨਾਸ਼ਾਹੀ ਪੱਖੀ ਹਨ।ਐਤਵਾਰ ਨੂੰ ਪਾਰਟੀ ਦਫ਼ਤਰ ਤੋਂ ਇੱਕ ਬਿਆਨ ਜਾਰੀ ਕਰਦਿਆਂ ‘ਆਪ’ ਆਗੂ ਵਿਕਰਮਜੀਤ ਸਿੰਘ ਪਾਸੀ ਨੇ ਸੁਨੀਲ ਜਾਖੜ ਨੂੰ ਘੇਰਦਿਆਂ ਕਿਹਾ ਕਿ ਉਹ ਪੰਜਾਬ ਨਾਲ ਸਬੰਧਤ ਮੁੱਦਿਆਂ ‘ਤੇ ਹਮੇਸ਼ਾ ਚੁੱਪ ਕਿਉਂ ਰਹਿੰਦੇ ਹਨ ਪਰ ਭਾਜਪਾ ਦਾ ਬਚਾਅ ਕਰਨ ਲਈ ਹਮੇਸ਼ਾ ਆਵਾਜ਼ ਕਿਉਂ ਉਠਾਉਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਸਾਰਾ ਪੰਜਾਬ ਤਾਨਾਸ਼ਾਹੀ ਦੇ ਵਿਰੋਧ ਵਿੱਚ ਵਰਤ ’ਤੇ ਬੈਠਾ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਖਟਕੜ ਕਲਾਂ ਦੀ ਧਰਤੀ ‘ਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਧਰਨਾ ਅਤੇ ਵਰਤ ਰੱਖ ਰਹੇ ਹਨ। ਪਰ ਭਾਜਪਾ ਨੇਤਾ ਹਮੇਸ਼ਾ ਹੀ ਬੇਤੁਕੇ ਬਿਆਨ ਦਿਂਦੇ ਰਹਿਂਦੇ ਹਨ।ਪਾਸੀ ਨੇ ਕਿਹਾ ਕਿ ਵੀਡੀਓ ‘ਚ ਵੀ ਸੁਨੀਲ ਜਾਖੜ ਦੇ ਚਿਹਰੇ ‘ਤੇ ਡਰ ਅਤੇ ਘਬਰਾਹਟ ਸਾਫ ਝਲਕ ਰਹੀ ਸੀ। ਉਨ੍ਹਾਂ ਕਿਹਾ ਕਿ ਲੋਕ ਭਾਜਪਾ ਆਗੂਆਂ ਨੂੰ ਪੰਜਾਬ ਵਿੱਚ ਆਪਣੇ ਪਿੰਡਾਂ ਵਿੱਚ ਨਹੀਂ ਵੜਨ ਦੇ ਰਹੇ, ਚੋਣ ਪ੍ਰਚਾਰ ਤਾਂ ਦੂਰ ਦੀ ਗੱਲ ਹੈ। ਸੁਨੀਲ ਜਾਖੜ ਚੰਗੀ ਤਰ੍ਹਾਂ ਜਾਣਦੇ ਹਨ ਕਿ ਪੰਜਾਬ ਤਾਨਾਸ਼ਾਹੀ ਅਤੇ ਉਸ ਸਿਆਸੀ ਪਾਰਟੀ ਦੇ ਖਿਲਾਫ ਡਟ ਕੇ ਖੜ੍ਹਾ ਹੈ, ਜਿਸ ਨੇ ਸਾਡੇ ਸੂਬੇ ਅਤੇ ਸਾਡੇ ਕਿਸਾਨਾਂ ਨਾਲ ਇੰਨੀਆਂ ਬੇਇਨਸਾਫੀਆਂ ਕੀਤੀਆਂ ਹਨ।’ਆਪ’ ਆਗੂ ਨੇ ਕਿਹਾ ਕਿ ਹਾਸੋਹੀਣੀ ਗੱਲ ਹੈ ਕਿ ਸੁਨੀਲ ਜਾਖੜ ਆਤਮਾ ਦੀ ਗੱਲ ਕਰ ਰਹੇ ਹਨ, ਉਹੀ ਸੁਨੀਲ ਜਾਖੜ ਜਿਸ ਨੇ ਭਾਜਪਾ ਨੂੰ ਆਪਣੀ ਆਤਮਾ ਅਤੇ ਚੇਤਨਾ ਵੇਚ ਦਿੱਤੀ ਹੈ। ਪਾਸੀ ਨੇ ਕਿਹਾ ਕਿ ਜਾਖੜ ਕਦੇ ਵੀ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕਰਦੇ। ਉਨ੍ਹਾਂ ਕਦੇ ਵੀ ਕੇਂਦਰ ਦੀ ਆਪਣੀ ਸਰਕਾਰ ਦੇ ਸਾਹਮਣੇ ਪੰਜਾਬ ਦਾ ਕੋਈ ਮੁੱਦਾ ਨਹੀਂ ਉਠਾਇਆ। ਜਦੋਂ ਪੰਜਾਬ ਦੇ ਫੰਡ ਰੋਕੇ ਗਏ ਤਾਂ ਉਹ ਚੁੱਪ ਰਹੇ, ਪੰਜਾਬ ਦੀ ਝਾਂਕੀ ਰੱਦ ਹੋਣ ਦੇ ਕਾਰਨਾਂ ਬਾਰੇ ਝੂਠ ਬੋਲਿਆ, ਉਨਾਂ ਕਦੇ ਸਾਡੇ ਕਿਸਾਨਾਂ ਲਈ ਆਵਾਜ਼ ਨਹੀਂ ਉਠਾਈ।ਪਾਸੀ ਨੇ ਕਿਹਾ ਕਿ ਇਹ ਸੀਐਮ ਮਾਨ ਹੀ ਹਨ, ਪਹਿਲਾਂ ਸੰਸਦ ਮੈਂਬਰ ਅਤੇ ਹੁਣ ਮੁੱਖ ਮੰਤਰੀ ਵਜੋਂ, ਜੋ ਹਮੇਸ਼ਾ ਪੰਜਾਬ ਦੇ ਹਿੱਤਾਂ ਅਤੇ ਹੱਕਾਂ ਦੀ ਰਾਖੀ ਕਰਦੇ ਹਨ। ਉਹ ਪੰਜਾਬ ਅਤੇ ਸਾਡੇ ਹੱਕਾਂ ਲਈ ਕੇਂਦਰ ਵਿਰੁੱਧ ਲਗਾਤਾਰ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਹੀ ਦਾ ਮੁਕਾਬਲਾ ਕਰਨ ਲਈ ਪੂਰਾ ਦੇਸ਼ ਇਕਜੁੱਟ ਹੈ। ਉਨ੍ਹਾਂ ਜਾਖੜ ਨੂੰ ਪੰਜਾਬ ਪੱਖੀ ਬਣਨ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਨ ਦੀ ਸਲਾਹ ਦਿੱਤੀ।

Related posts

ਪੰਜਾਬ ਦੀ ਮੁੜ ਖੁਸ਼ਹਾਲੀ ਲਈ ਭੈੜੀ ਸਿਆਸਤ ਦੀ ਥਾਂ ਸਾਂਝੇ ਯਤਨ ਕਰਨ ਦਾ ਵੇਲਾ !

ਉੱਘੇ ਲਿਖਾਰੀ ਡਾ. ਵਿਜੈ ਗਰਗ ਸਮੇਤ 10 ਪ੍ਰਮੁੱਖ ਸ਼ਖਸੀਅਤਾਂ ਦਾ ‘ਸੁਰਜੀਤ ਪਾਤਰ ਪੁਰਸਕਾਰ’ ਨਾਲ ਸਨਮਾਨ

ਮਿਡਲ-ਈਸਟ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਵਾਸਤੇ ਫੌਰੀ ਕਦਮ ਚੁੱਕੇ ਜਾਣ – ਸੁਖਬੀਰ ਸਿੰਘ ਬਾਦਲ