ਅੱਤਵਾਦੀ ਸੰਗਠਨ ਕੇਐੱਲਓ ਮੁਖੀ ਨੇ ਬੰਗਾਲ ਸਰਕਾਰ ਨਾਲ ਗੱਲਬਾਤ ’ਚ ਕਿਸੇ ਤਰ੍ਹਾਂ ਦੀ ਵਿਚੋਲਗੀ ਤੋਂ ਕੀਤਾ ਇਨਕਾਰ

ਕੋਲਕਾਤਾ – ਉੱਤਰ ਬੰਗਾਲ ਤੇ ਪੂਰਬਉੱਤਰ ਸੂਬਿਆਂ ’ਚ ਸਰਗਰਮ ਅੱਤਵਾਦੀ ਸੰਗਠਨ ਕਾਮਤਾਪੁਰ ਲਿਬਰੇਸ਼ਨ ਆਰਗੇਨਾਈਜੇਸ਼ਨ (ਕੇਐੱਲਓ) ਦਾ ਮੁਖੀ ਜੀਵਨ ਸਿੰਗ ਬੰਗਾਲ ਸਰਕਾਰ ਨਾਲ ਗੱਲਬਾਤ ’ਚ ਕਿਸੇ ਤਰ੍ਹਾਂ ਦੀ ਵਿਚੋਲਗੀ ਨਹੀਂ ਚਾਹੁੰਦਾ। ਸੰਗਠਨ ਦੇ ਇਕ ਸਾਬਕਾ ਮੈਂਬਰ ਦਾ ਕਹਿਣਾ ਹੈ ਕਿ ਜੀਵਨ ਸਿੰਘ ਨੇ ਕਿਹਾ ਹੈ ਕਿ ਜਦੋਂ ਉਸ ਦੀ ਇੱਛਾ ਹੋਵੇਗੀ, ਉਦੋਂ ਉਹ ਖ਼ੁਦ ਸੂਬਾ ਸਰਕਾਰ ਨਾਲ ਸੰਪਰਕ ਕਰੇਗਾ।

ਜ਼ਿਕਰਯੋਗ ਹੈ ਕਿ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੇਐਲਓ ਦੀ ਸਰਗਰਮੀ ਫਿਰ ਵਧਣ ਲੱਗੀ ਹੈ, ਜਿਸ ਬਾਰੇ ਬੰਗਾਲ ਸਰਕਾਰ ਕਾਫੀ ਚੌਕਸ ਹੈ। ਸੂਤਰਾਂ ਮੁਤਾਬਕ ਸੂਬਾ ਪ੍ਰਸ਼ਾਸਨ ਨੇ ਜੀਵਨ ਦੀ ਮੁੱਖ ਧਾਰਾ ’ਚ ਪਰਤ ਚੁੱਕੇ ਕੇਐੱਲਓ ਦੇ ਕਈ ਸਾਬਕਾ ਮੈਂਬਰਾਂ ਜ਼ਰੀਏ ਜੀਵਨ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ’ਚੋਂ ਇਕ ਨੇ ਦਾਅਵਾ ਕੀਤਾ ਕਿ ਉਸ ਦੀ ਜੀਵਨ ਸਿੰਘ ਨਾਲ ਫੋਨ ’ਤੇ ਗੱਲਬਾਤ ਹੋਈ ਹੈ। ਉਹ ਸਰਕਾਰ ਨਾਲ ਗੱਲਬਾਤ ’ਚ ਕਿਸੇ ਵੀ ਵਿਚੋਲਗੀ ਨਹੀਂ ਚਾਹੁੰਦਾ। ਉਸ ਨੇ ਸਾਫ਼ ਤੌਰ ’ਤੇ ਕਿਹਾ ਹੈ ਕਿ ਜਦੋਂ ਉਸ ਦਾ ਮਨ ਹੋਵੇਗਾ, ਉਹ ਖ਼ੁਦ ਸਰਕਾਰ ਨਾਲ ਸੰਪਰਕ ਕਰੇਗਾ। ਵਿਧਾਨ ਸਭਾ ਚੋਣਾਂ ਤੋਂ ਬਾਅਦ ਜੀਵਨ ਸਿੰਘ ਵੱਲੋਂ ਇੰਟਰਨੈੱਟ ਮੀਡੀਆ ਜ਼ਰੀਏ ਕਈ ਵੀਡੀਓ ਜਾਰੀ ਕੀਤੀਆਂ ਗਈਆਂ ਹਨ। ਪਹਿਲਾਂ ਜੀਵਨ ਸਿੰਘ ਨੇ ਵੱਖਰੇ ਰਾਸ਼ਟਰ ਦੀ ਮੰਗ ਕੀਤੀ। ਬੰਗਾਲ ਸਰਕਾਰ ਨੇ ਅਸਾਮ ਤੇ ਭੂਟਾਨ ਨਾਲ ਲੱਗਦੀਆਂ ਆਪਣੀਆਂ ਸਰਹੱਦਾਂ ਦੀ ਨਿਗਰਾਨੀ ਵਧਾ ਦਿੱਤੀ ਹੈ, ਜਿੱਥੇ ਇਕ ਸਮੇਂ ਕੇਐੱਲਓ ਦਾ ਕਾਫ਼ੀ ਪ੍ਰਭਾਵ ਹੋਇਆ ਕਰਦਾ ਸੀ। ਜੀਵਨ ਸਿੰਗ ਨਾਲ ਸੰਪਰਕ ਕਰਨ ਵਾਲੇ ਕੇਐੱਲਓ ਦੇ ਉਕਤ ਸਾਬਕਾ ਮੈਂਬਰ ਨੇ ਅੱਗੇ ਦੱਸਿਆ ਕਿ ਜੀਵਨ ਸਿੰਘ ਨੇ ਉਸ ਨੂੰ ਕਿਹਾ ਸੀ ਕਿ ਕੇਐੱਲਓ ਬਾਰੇ ਸਰਕਾਰ ਦੀ ਜੇਕਰ ਕੋਈ ਇੱਛਾ ਹੈ ਤਾਂ ਬਿਆਨ ਜਾਰੀ ਕਰ ਕੇ ਉਸ ਬਾਰੇ ਜਾਣਕਾਰੀ ਦੇਵੇ। ਉਸ ਦੇ ਮਨ ਤੋਂ ਵੱਖਰੇ ਸੂਬੇ ਦੀ ਮੰਗ ਹਾਲੇ ਵੀ ਗਈ ਨਹੀਂ। ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਜੀਵਨ ਸਿੰਗ ਅਜੇ ਮਿਆਂਮਾਰ ਦੇ ਜੰਗਲਾਂ ’ਚ ਲੁਕਿਆ ਹੈ।

Related posts

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’

‘ਮਹਿਲਾ ਪ੍ਰੀਮੀਅਰ ਲੀਗ 2026’ 9 ਜਨਵਰੀ ਤੋਂ 5 ਫਰਵਰੀ ਤੱਕ ਹੋਵੇਗੀ