ਅੱਤਵਾਦ ਖ਼ਿਲਾਫ਼ ਸਹਿਯੋਗ ਮਜ਼ਬੂਤ ਕਰਨਗੇ ਪਾਕਿਸਤਾਨ ਤੇ ਚੀਨ

ਇਸਲਾਮਾਬਾਦ – ਪਾਕਿਸਤਾਨ ਤੇ ਚੀਨ ਦੀਆਂ ਫ਼ੌਜਾਂ ਮੌਜੂਦਾ ਚੁਣੌਤੀਪੂਰਨ ਸਮੇਂ ’ਚ ਆਪਣੇ ਰੱਖਿਆ ਤੇ ਅੱਤਵਾਦ ਵਿਰੋਧੀ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਸਹਿਮਤ ਹੋ ਗਈਆਂ ਹਨ। ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਆਪਣੇ ਚੀਨੀ ਹਮਰੁਤਬਾ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਵਿਸਥਾਰਤ ਗੱਲਬਾਤ ਕੀਤੀ। ਪਾਕਿਸਤਾਨ ਦੇ ਸਿਖਰਲੇ ਰੱਖਿਆ ਅਧਿਕਾਰੀਆਂ ਨਾਲ ਜਨਰਲ ਬਾਜਵਾ ਨੇ ਐਤਵਾਰ ਨੂੰ ਪੂਰਬੀ ਚੀਨ ਦੇ ਸ਼ਾਨਦੋਂਗ ਸੂਬੇ ਦੀ ਰਾਜਧਾਨੀ ਕਿੰਗਦਾਓ ’ਚ ਸੈਂਟ੍ਰਲ ਮਿਲਟਰੀ ਕਮਿਸ਼ਨ ਦੇ ਵਾਈਸ ਚੇਅਰਮੈਨ ਜਨਰਲ ਝਾਂਗ ਯੂਕਸੀਆ ਦੀ ਅਗਵਾਈ ’ਚ ਚੀਨੀ ਟੀਮ ਨਾਲ ਬੈਠਕ ਕੀਤੀ। ਪਾਕਿਸਤਾਨੀ ਫ਼ੌਜ ਮੁਤਾਬਕ, ਤਿੰਨਾਂ ਫ਼ੌਜਾਂ ਦੇ ਵਫ਼ਦ ਨੇ ਨੌਂ ਤੋਂ 12 ਜੂਨ ਤੱਕ ਚੀਨ ਦਾ ਦੌਰਾ ਕੀਤਾ। ਉਨ੍ਹਾਂ ਨੇ ਚੀਨੀ ਫ਼ੌਜ ਤੇ ਹੋਰ ਸਰਕਾਰੀ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਵੱਡੇ ਪੱਧਰ ’ਤੇ ਚਰਚਾ ਕੀਤੀ। ਦੋਵਾਂ ਧਿਰਾਂ ਨੇ ਕੌਮਾਂਤਰੀ ਤੇ ਖੇਤਰੀ ਸੁਰੱਖਿਆ ਸਥਿਤੀ ’ਤੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਦੁਵੱਲੇ ਰੱਖਿਆ ਸਹਿਯੋਗ ’ਤੇ ਤਸੱਲੀ ਪ੍ਰਗਟ ਕੀਤੀ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ