ਆਂਧਰਾ ਪ੍ਰਦੇਸ਼ ਦੇ ਰਾਜਪਾਲ ਨੇ ਚੰਦਰਬਾਬੂ ਨਾਇਡੂ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ

ਅਮਰਾਵਤੀ, 11 ਜੂਨ (ਪ੍ਰਤੀਨਿਧੀ) : ਆਂਧਰਾ ਪ੍ਰਦੇਸ਼ ਦੇ ਰਾਜਪਾਲ ਐੱਸ. ਅਬਦੁਲ ਨਜ਼ੀਰ ਨੇ ਅੱਜ ਕੌਮੀ ਜਮਹੂਰੀ ਗਠਜੋੜ ਦੇ ਨੇਤਾ ਨਾਰਾ ਚੰਦਰਬਾਬੂ ਨਾਇਡੂ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। ਐੱਨਡੀਏ ਭਾਈਵਾਲਾਂ ਦੇ ਨੇਤਾਵਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।
ਇਸ ਤੋਂ ਪਹਿਲਾਂ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਮੁਖੀ ਐੱਨ. ਚੰਦਰਬਾਬੂ ਨਾਇਡੂ ਨੂੰ ਅੱਜ ਆਂਧਰਾ ਪ੍ਰਦੇਸ਼ ਵਿਧਾਨ ਸਭਾ ਵਿੱਚ ਕੌਮੀ ਜਮਹੂਰੀ ਗਠਜੋੜ (ਐੱਨਡੀਏ) ਦਾ ਆਗੂ ਚੁਣ ਲਿਆ ਗਿਆ। ਵਿਜੈਵਾੜਾ ’ਚ ਹੋਈ ਤੇਲਗੂ ਦੇਸ਼ਮ ਪਾਰਟੀ, ਜਨਸੈਨਾ ਅਤੇ ਭਾਜਪਾ ਦੇ ਵਿਧਾਇਕਾਂ ਦੀ ਬੈਠਕ ’ਚ ਨਾਇਡੂ ਨੂੰ ਸਰਬਸੰਮਤੀ ਨਾਲ ਨੇਤਾ ਚੁਣਿਆ ਗਿਆ। ਭਾਜਪਾ ਦੀ ਆਂਧਰਾ ਪ੍ਰਦੇਸ਼ ਇਕਾਈ ਦੇ ਮੁਖੀ ਡੀ. ਪੁਰੰਦੇਸ਼ਵਰੀ ਅਤੇ ਜਨਸੈਨਾ ਦੇ ਮੁਖੀ ਪਵਨ ਕਲਿਆਣ ਨੇ ਵੀ ਐੱਨਡੀਏ ਦੀ ਮੀਟਿੰਗ ਵਿੱਚ ਸ਼ਿਰਕਤ ਕੀਤੀ ਗਈ ਅਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਨਾਇਡੂ ਦਾ ਸਮਰਥਨ ਕੀਤਾ। ਸਵੇਰੇ ਟੀਡੀਪੀ ਨੇਤਾ ਕੇ ਅਚੇਨ ਨਾਇਡੂ ਨੇ ਕਿਹਾ ਕਿ ਨਾਇਡੂ ਨੂੰ ਸਰਬਸੰਮਤੀ ਨਾਲ ਪਾਰਟੀ ਦੀ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ।

Related posts

ਸੁਪਰੀਮ ਕੋਰਟ ਵਲੋਂ ਸੀਬੀਆਈ ਨੂੰ ਡਿਜੀਟਲ ਗ੍ਰਿਫ਼ਤਾਰੀਆਂ ਦੀ ਸੁਤੰਤਰ ਜਾਂਚ ਕਰਨ ਦਾ ਹੁਕਮ

ਭਾਰਤ ਦੁਨੀਆ ਦੇ 60 ਪ੍ਰਤੀਸ਼ਤ ਟੀਕਿਆਂ ਦਾ ਉਤਪਾਦਨ ਕਰਦਾ ਹੈ

ਭਾਰਤ ਵਿੱਚ ਸਾਰੇ ਮੋਬਾਈਲ ਫੋਨਾਂ ‘ਚ ਹੁਣ ‘ਸੰਚਾਰ ਸਾਥੀ’ ਮੋਬਾਈਲ ਐਪ ਹੋਣਾ ਲਾਜ਼ਮੀ