ਆਈਪੀਐਲ 2026 ਕੇਕੇਆਰ ਨੇ ਦਿੱਲੀ ਨੂੰ ਹਰਾ ਕੇ 9 ਅੰਕ ਹਾਸਿਲ ਕੀਤੇ

ਕੋਲਕਾਤਾ ਨਾਈਟ ਰਾਈਡਰਜ਼।

ਟਾਟਾ ਆਈਪੀਐਲ 2026 ਦੇ 51 ਵੇਂ ਮੈਚ ਦੇ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਦਿੱਲੀ ਕੈਪੀਟਲਜ਼ (ਡੀਸੀ) ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ ਹੈ। ਸ਼ੁੱਕਰਵਾਰ ਦੇ ਆਈਪੀਐਲ ਮੈਚ ਵਿੱਚ ਦਿੱਲੀ ਨੇ 142 ਦੌੜਾਂ ਬਣਾਈਆਂ ਇਸ ਦੇ ਜਵਾਬ ਵਿੱਚ ਕੇਕੇਆਰ ਨੇ 14.2 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ‘ਤੇ 147 ਦੌੜਾਂ ਬਣਾਈਆਂ ਅਤੇ ਮੈਚ ਜਿੱਤ ਲਿਆ। ਇਸ ਮੈਚ ਦੇ ਵਿੱਚ ਫਿਨ ਐਲਨ ਨੇ ਅਜੇਤੂ ਸੈਂਕੜਾ ਲਗਾਇਆ।

ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਦੇ ਵਿੱਚ ਸ਼ੁੱਕਰਵਾਰ ਨੂੰ ਖੇਡੇ ਗਏ ਮੈਚ ਦੇ ਵਿੱਚ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਕੈਪੀਟਲਜ਼ ਨੇ ਪਥੁਮ ਨਿਸੰਕਾ ਦੇ ਅਰਧ ਸੈਂਕੜੇ ਦੀ ਮਦਦ ਨਾਲ 20 ਓਵਰਾਂ ਵਿੱਚ ਅੱਠ ਵਿਕਟਾਂ ‘ਤੇ 142 ਦੌੜਾਂ ਬਣਾਈਆਂ। ਇਸ ਸੀਜ਼ਨ ਵਿੱਚ ਦਿੱਲੀ ਦੀ ਇਹ ਲਗਾਤਾਰ ਪੰਜਵੀਂ ਘਰੇਲੂ ਹਾਰ ਹੈ।

ਕੋਲਕਾਤਾ ਨਾਈਟ ਰਾਈਡਰਜ਼ ਦੀ ਸ਼ੁਰੂਆਤ ਖਰਾਬ ਰਹੀ। ਕਪਤਾਨ ਅਜਿੰਕਿਆ ਰਹਾਣੇ ਨੌਂ ਗੇਂਦਾਂ ‘ਤੇ 13 ਦੌੜਾਂ ਬਣਾ ਕੇ ਰਨ ਆਊਟ ਹੋ ਗਿਆ। ਇਸ ਦੌਰਾਨ, ਅੰਗਕ੍ਰਿਸ਼ ਰਘੂਵੰਸ਼ੀ ਨੂੰ ਅਕਸ਼ਰ ਪਟੇਲ ਨੇ ਸਿਰਫ਼ ਇੱਕ ਦੌੜ ‘ਤੇ ਕਲੀਨ ਬੋਲਡ ਕਰ ਦਿੱਤਾ। ਹਾਲਾਂਕਿ, ਫਿਨ ਐਲਨ ਅਤੇ ਕੈਮਰਨ ਗ੍ਰੀਨ ਨੇ ਉੱਥੋਂ ਜ਼ਿੰਮੇਵਾਰੀ ਸੰਭਾਲੀ ਅਤੇ ਦੋਵਾਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸੈਂਕੜੇ ਦੀ ਸਾਂਝੇਦਾਰੀ ਕੀਤੀ। ਇਕੱਠੇ ਖੇਡਦਿਆਂ ਉਨ੍ਹਾਂ ਨੇ ਤੀਜੀ ਵਿਕਟ ਲਈ 64 ਗੇਂਦਾਂ ‘ਤੇ ਅਟੁੱਟ 116 ਦੌੜਾਂ ਬਣਾਈਆਂ। ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਐਲਨ ਨੇ 47 ਗੇਂਦਾਂ ‘ਤੇ ਅਜੇਤੂ 100 ਦੌੜਾਂ ਬਣਾਈਆਂ। ਇਸ ਪਾਰੀ ਵਿੱਚ ਐਲਨ ਨੇ 5 ਚੌਕੇ ਅਤੇ 10 ਛੱਕੇ ਲਾਏ। ਗ੍ਰੀਨ ਨੇ 27 ਗੇਂਦਾਂ ‘ਤੇ 33 ਦੌੜਾਂ ਬਣਾ ਕੇ ਦੋ ਛੱਕੇ ਲਾਏ।

ਇਸ ਤੋਂ ਪਹਿਲਾਂ ਦਿੱਲੀ ਕੈਪੀਟਲਜ਼ ਨੇ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ‘ਤੇ 142 ਦੌੜਾਂ ਬਣਾਈਆਂ। ਪਥੁਮ ਨਿਸੰਕਾ ਅਤੇ ਕੇਐਲ ਰਾਹੁਲ ਨੇ ਟੀਮ ਨੂੰ ਇੱਕ ਸਥਿਰ ਸ਼ੁਰੂਆਤ ਦਿੱਤੀ ਅਤੇ ਪਹਿਲੀ ਵਿਕਟ ਲਈ 49 ਦੌੜਾਂ ਜੋੜੀਆਂ। ਰਾਹੁਲ 14 ਗੇਂਦਾਂ ‘ਤੇ 23 ਦੌੜਾਂ ਬਣਾ ਕੇ ਆਊਟ ਹੋ ਗਿਆ। ਬੱਲੇਬਾਜ਼ ਨਿਤੀਸ਼ ਰਾਣਾ ਨੇ 8 ਦੌੜਾਂ ਬਣਾਈਆਂ ਅਤੇ ਚੰਗਾ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਿਹਾ। ਸਮੀਰ ਰਿਜ਼ਵੀ ਨੂੰ ਸੁਨੀਲ ਨਾਰਾਇਣ ਨੇ ਤਿੰਨ ਦੌੜਾਂ ਬਣਾ ਕੇ ਆਊਟ ਕੀਤਾ। ਟ੍ਰਿਸਟਨ ਸਟੱਬਸ (2 ਦੌੜਾਂ) ਅਤੇ ਕਪਤਾਨ ਅਕਸ਼ਰ ਪਟੇਲ (11 ਦੌੜਾਂ) ਦਾ ਵੀ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ। ਪਥੁਮ ਨਿਸੰਕਾ ਨੇ 29 ਗੇਂਦਾਂ ‘ਤੇ 50 ਦੌੜਾਂ ਬਣਾਈਆਂ ਅਤੇ ਪੰਜ ਚੌਕੇ ਅਤੇ ਤਿੰਨ ਛੱਕੇ ਲਾਏ। ਆਸ਼ੂਤੋਸ਼ ਸ਼ਰਮਾ ਨੇ ਆਖਰੀ ਓਵਰਾਂ ਵਿੱਚ 28 ਗੇਂਦਾਂ ‘ਤੇ 39 ਦੌੜਾਂ ਦਾ ਯੋਗਦਾਨ ਪਾਇਆ। ਗੇਂਦਬਾਜ਼ੀ ਵਿੱਚ ਕਾਰਤਿਕ ਤਿਆਗੀ ਨੇ ਕੇਕੇਆਰ ਲਈ ਚਾਰ ਓਵਰਾਂ ਵਿੱਚ ਸਿਰਫ਼ 25 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਜਦੋਂ ਕਿ ਅਨੁਕੂਲ ਰਾਏ ਨੇ 31 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

ਕੋਲਕਾਤਾ ਨਾਈਟ ਰਾਈਡਰਜ਼ ਸੀਜ਼ਨ 10 ਵਿੱਚੋਂ 4 ਮੈਚ ਜਿੱਤ ਕੇ ਅੰਕ ਸੂਚੀ ਵਿੱਚ ਸੱਤਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਕੋਲਕਾਤਾ ਨਾਈਟ ਰਾਈਡਰਜ਼ ਦੇ 0.169 ਰਨ ਰੇਟ ਨਾਲ ਹੁਣ 9 ਅੰਕ ਹੋ ਗਏ ਹਨ। ਦੂਜੇ ਪਾਸੇ ਦਿੱਲੀ ਕੈਪੀਟਲਜ਼ ਦੀ ਟੀਮ 1.154 ਰਨ ਰੇਟ ਦੇ ਨਾਲ ਅੱਠ ਅੰਕਾਂ ਦੇ ਨਾਲ 8ਵੇਂ ਸਥਾਨ ‘ਤੇ ਖਿਸਕ ਗਈ ਹੈ।

Related posts

ਕੀ ਅਹਿਮਦਾਬਾਦ ਏਅਰ ਕ੍ਰੇਸ਼ ਦੀ ਅੰਤਿਮ ਜਾਂਚ ਰਿਪੋਰਟ ਇੱਕ ਮਹੀਨੇ ‘ਚ ਆ ਜਾਵੇਗੀ ?

‘ਮੈਲਬੌਰਨ ਮੈਮੋਰੀ ਵਾਕ ਐਂਡ ਜੌਗ’ ਵਿੱਚ ਸ਼ਾਮਲ ਹੋਣ ਦਾ ਆਖਰੀ ਮੌਕਾ !

‘ਪੈਨਸ਼ਨ ਯੋਜਨਾ’ : ਅਸੰਗਠਿਤ ਖੇਤਰਾਂ ‘ਚ ਕੰਮ ਕਰਨ ਵਾਲਿਆਂ ਲਈ ਸੋਸ਼ਲ ਸਕਿਉਰਿਟੀ !