ਪੰਜਾਬ ਦੇ ਆਦਮਪੁਰ ਹਵਾਈ ਅੱਡੇ ‘ਤੇ ਯਾਤਰੀਆਂ ਨੇ ਸਟਾਰ ਏਅਰਲਾਈਨਜ਼ ਦੀ ਫਲਾਈਟ ਰੱਦ ਹੋਣ ‘ਤੇ ਹੰਗਾਮਾ ਕੀਤਾ। ਯਾਤਰੀਆਂ ਨੇ ਦੋਸ਼ ਲਗਾਇਆ ਕਿ ਵੀਰਵਾਰ ਨੂੰ ਫਲਾਈਟ ਪਹਿਲਾਂ ਹੀ ਚੈੱਕ-ਇਨ ਕਰਨ ਤੋਂ ਬਾਅਦ ਬਿਨਾਂ ਨੋਟਿਸ ਦੇ ਰੱਦ ਕਰ ਦਿੱਤੀ ਗਈ ਸੀ।
ਜਲੰਧਰ ਦੇ ਆਦਮਪੁਰ ਹਵਾਈ ਅੱਡੇ ‘ਤੇ ਯਾਤਰੀਆਂ ਨੇ ਫਲਾਈਟ ਰੱਦ ਹੋਣ ‘ਤੇ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਵੱਡਾਹੰਗਾਮਾ ਕੀਤਾ। ਆਦਮਪੁਰ ਤੋਂ ਨੰਦੇੜ ਸਾਹਿਬ ਜਾਣ ਵਾਲੀ ਫਲਾਈਟ ਅਚਾਨਕ ਰੱਦ ਕਰ ਦਿੱਤੀ ਗਈ ਜਿਸ ਨਾਲ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਹੋਈ। ਯਾਤਰੀਆਂ ਦਾ ਕਹਿਣਾ ਹੈ ਕਿ ਚੈੱਕ-ਇਨ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਸਟਾਰ ਏਅਰਲਾਈਨਜ਼ ਨੇ ਆਖਰੀ ਸਮੇਂ ‘ਤੇ ਬਿਨਾਂ ਕੋਈ ਜਾਇਜ਼ ਕਾਰਣ ਦੱਸੇ ਉਡਾਣ ਰੱਦ ਕਰ ਦਿੱਤੀ, ਜਿਸ ਨਾਲ ਉਹ ਘੰਟਿਆਂ ਤੱਕ ਹਵਾਈ ਅੱਡੇ ‘ਤੇ ਫਸੇ ਰਹੇ।
ਏਅਰਲਾਈਨ ਪ੍ਰਬੰਧਨ ‘ਤੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਯਾਤਰੀਆਂ ਨੇ ਦੱਸਿਆ ਕਿ ਹਵਾਈ ਅੱਡੇ ‘ਤੇ ਕੋਈ ਪੰਜਾਬੀ ਬੋਲਣ ਵਾਲਾ ਸਟਾਫ ਮੌਜੂਦ ਨਹੀਂ ਸੀ ਜਿਸ ਕਾਰਣ ਉਨ੍ਹਾਂ ਨੂੰ ਆਪਣੀ ਸਮੱਸਿਆ ਦੱਸਣਾ ਮੁਸ਼ਕਲ ਹੋ ਗਿਆ। ਫਲਾਈਟ ਰੱਦ ਹੋਣ ਦੀ ਜਾਣਕਾਰੀ ਮਿਲਣ ‘ਤੇ ਯਾਤਰੀ ਗੁੱਸੇ ਵਿੱਚ ਆ ਗਏ ਅਤੇ ਕਈਆਂ ਨੇ ਬਦਲਵੇਂ ਪ੍ਰਬੰਧਾਂ ਦੀ ਮੰਗ ਕੀਤੀ।