ਆਪ ਆਗੂ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਵੱਖ-ਵੱਖ ਗੁਰੂ ਧਾਮਾਂ ‘ਚ ਲਵਾਈ ਹਾਜਰੀ

ਜਲੰਧਰ, (ਪਰਮਿੰਦਰ ਸਿੰਘ) – ਜਲੰਧਰ ਸ਼ਹਿਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ  ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੇ ਮੌਕੇ ਤੇ ਵੱਖ ਵੱਖ ਗੁਰੂ ਧਾਮਾਂ ਵਿੱਚ ਹਾਜਰੀ ਭਰੀ ਅਤੇ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ । ਇਸ ਮੌਕੇ ਤੇ ਸਰਦਾਰ ਭਾਟੀਆ ਗੁਰੂ ਰਵਿਦਾਸ ਧਾਮ ਬੂਟਾ ਮੰਡੀ ਗੁਰੂ ਰਵਿਦਾਸ ਮੰਦਰ ਸ਼ਾਸਤਰੀ ਨਗਰ ਅਤੇ ਨਿਊ ਸ਼ਾਸਤਰੀ ਨਗਰ ਵਿਖੇ ਹਾਜ਼ਰੀ ਭਰ ਕੇ ਗੁਰੂ ਘਰ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ । ਇਸ ਮੌਕੇ ਤੇ ਮੁੱਖ ਮਹਿਮਾਨ ਸ੍ਰੀ ਮਹਿੰਦਰ ਭਗਤ ਮੰਤਰੀ ਪੰਜਾਬ ਨੇ ਵੀ ਗੁਰੂ ਘਰਾਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ । ਦੋਹਾਂ ਆਗੂਆਂ ਦਾ ਸਨਮਾਨ ਕਰਨ ਵਾਲੇ ਸ੍ਰੀ ਅਸ਼ੋਕ ਕੁਮਾਰ ਜਰੇਵਾਲ ਸ੍ਰੀ ਰਵਿੰਦਰ ਅੱਤਰੀ ਏਕ ਬਾਰ ਸ੍ਰੀ ਸੁਰਿੰਦਰ ਸਿੰਘ ਬਿੱਟੂ ਭਜਨ ਲਾਲ ਚੇਅਰਮੈਨ ਚਾਚਾ ਚੰਦਰ ਪ੍ਰਕਾਸ਼ ਹੰਸ ਸ੍ਰੀ ਬਿਸ਼ਨਦਾਸ ਸ੍ਰੀ ਜਸਬੀਰ ਥਾਪਾ ਸ਼੍ਰੀ ਮਹਿੰਦਰ ਪਾਲ ਦਰਸ਼ਨ ਲਾਲ ਭਾਟੀਆ ਮਨਪ੍ਰੀਤ ਸਿੰਘ ਸ੍ਰੀ ਅਸ਼ਵਨੀ ਕੁਮਾਰ ਅਤੇ ਬਾਕੀ ਪ੍ਰਬੰਧਕ ਸ਼ਾਮਿਲ ਸਨ ।

Related posts

‘ਟੁੱਟੀ ਗੰਢੀ’ ਦੇ ਪਵਿੱਤਰ ਦਿਹਾੜੇ ਮੌਕੇ ਆਓ ਇਕੱਠੇ ਹੋਕੇ ‘ਰੰਗਲੇ ਪੰਜਾਬ’ ਦੀ ਸਿਰਜਣਾ ਕਰੀਏ – ਬੀਬੀ ਮਾਣੂੰਕੇ

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ