ਆਮ ਆਦਮੀ ਪਾਰਟੀ ਨੇ 18 ਹੋਰ ਹਲਕਾ ਇੰਚਾਰਜ ਕੀਤੇ ਨਿਯੁਕਤ

ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੀ ਹਲਕਾ ਪੱਧਰ ‘ਤੇ ਮਜ਼ਬੂਤੀ ਲਈ 18 ਹਲਕਾ ਇੰਚਾਰਜਾਂ ਦੀ ਸੂਚੀ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਪਾਰਟੀ ਇੱਕ ਹੋਰ 47 ਹਲਕਾ ਇੰਚਾਰਜ ਨਿਯੁਕਤ ਕਰ ਚੁੱਕੀ ਹੈ।

ਮੰਗਲਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ (ਵਿਧਾਇਕ) ਦੇ ਦਸਤਖਤਾਂ ਹੇਠ ਜਾਰੀ ਸੂਚੀ ਮੁਤਾਬਿਕ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਲਈ ਹਰਜੋਤ ਸਿੰਘ ਬੈਂਸ, ਆਤਮ ਨਗਰ ਲਈ ਕੁਲਵੰਤ ਸਿੰਘ ਸਿੱਧੂ, ਬਲਾਚੌਰ ਲਈ ਸੰਤੋਸ਼ ਕਟਾਰੀਆ, ਬੱਲੂਆਣਾ ਲਈ ਅਮਨਦੀਪ ਸਿੰਘ (ਗੋਲਡੀ) ਮੁਸਾਫਿਰ, ਬੱਸੀ ਪਠਾਣਾਂ ਲਈ ਰੁਪਿੰਦਰ ਸਿੰਘ ਹੈਪੀ, ਬਠਿੰਡਾ ਸ਼ਹਿਰੀ ਲਈ ਜਗਰੂਪ ਸਿੰਘ ਗਿੱਲ, ਭੁਲੱਥ ਲਈ ਰਣਜੀਤ ਸਿੰਘ ਰਾਣਾ, ਦੀਨਾ ਨਗਰ ਲਈ ਸ਼ਮਸ਼ੇਰ ਸਿੰਘ, ਫ਼ਿਰੋਜ਼ਪੁਰ ਸ਼ਹਿਰੀ ਲਈ ਰਣਵੀਰ ਸਿੰਘ ਭੁੱਲਰ, ਫ਼ਿਰੋਜ਼ਪੁਰ ਦਿਹਾਤੀ ਲਈ ਆਸ਼ੂ ਬੰਗੜ, ਜਲੰਧਰ ਕੈਂਟ ਲਈ ਸੁਰਿੰਦਰ ਸਿੰਘ ਸੋਢੀ, ਕਪੂਰਥਲਾ ਲਈ ਮੰਜੂ ਰਾਣਾ, ਖੰਨਾ ਲਈ ਤਰੁਨਪ੍ਰੀਤ ਸਿੰਘ ਸੋਂਧ, ਮਲੇਰਕੋਟਲਾ ਲਈ ਡਾ. ਮੁਹੰਮਦ ਜ਼ਮੀਲ ਉਰ ਰਹਿਮਾਨ, ਮੁਕੇਰੀਆਂ ਲਈ ਪ੍ਰੋ. ਗੁਰਧਿਆਨ ਸਿੰਘ ਮੁਲਤਾਨੀ, ਨਵਾਂ ਸ਼ਹਿਰ ਲਈ ਲਲਿਤ ਮੋਹਨ (ਬੱਲੂ) ਪਾਠਕ, ਕਾਦੀਆਂ ਲਈ ਜਗਰੂਪ ਸਿੰਘ ਸੇਖਵਾਂ ਅਤੇ ਤਰਨ ਤਾਰਨ ਲਈ ਡਾ. ਕਸ਼ਮੀਰ ਸਿੰਘ ਸੋਹਲ ਦੇ ਨਾਮ ਸ਼ਾਮਿਲ ਹਨ।

Related posts

ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਵਿਸਾਖੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ !

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਦੂਸ਼ਣਬਾਜ਼ੀ ਅਤੇ ਮੀਡੀਆ ਫੈਸਲੇ ਨਾ ਦੇਣ ਦੇ ਆਦੇਸ਼ !

ਸਰਕਾਰ ਤਾਂ ਚਾਹੁੰਦੀ ਸੀ ਕਿ ਮੈਂ ਬਾਹਰ ਨਾ ਆਵਾਂ – ਬਿਕਰਮ ਮਜੀਠੀਆ