ਆਰ. ਵੈਸ਼ਾਲੀ ਨੇ FIDE ਮਹਿਲਾ ਕੈਂਡੀਡੇਟਸ ਚੈਂਪੀਅਨ ਬਣਕੇ ਨਵਾਂ ਇਤਿਹਾਸ ਰਚਿਆ

ਆਰ. ਵੈਸ਼ਾਲੀ, ਭਾਰਤੀ ਸ਼ਤਰੰਜ ਖਿਡਾਰਨ।

ਭਾਰਤੀ ਸ਼ਤਰੰਜ ਖਿਡਾਰਨ ਆਰ. ਵੈਸ਼ਾਲੀ ਨੇ FIDE ਮਹਿਲਾ ਕੈਂਡੀਡੇਟਸ ਟੂਰਨਾਮੈਂਟ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ ਅਤੇ ਇਹ ਵੱਕਾਰੀ ਟੂਰਨਾਮੈਂਟ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।

ਇਸ ਟੂਰਨਾਮੈਂਟ ਦੇ ਆਖਰੀ ਦੌਰ ਵਿੱਚ ਆਰ. ਵੈਸ਼ਾਲੀ ਦਾ ਸਾਹਮਣਾ ਤਜਰਬੇਕਾਰ ਰੂਸੀ ਖਿਡਾਰਨ ਕੈਟੇਰੀਨਾ ਲਾਗਨੋ ਨਾਲ ਹੋਇਆ। ਖਿਤਾਬ ਜਿੱਤਣ ਲਈ ਉਸਨੂੰ ਇਹ ਮੈਚ ਜਿੱਤਣ ਦੀ ਲੋੜ ਸੀ। ਉਸਨੇ ਇਹ ਵੀ ਉਮੀਦ ਕੀਤੀ ਕਿ ਉਸਦੀ ਵਿਰੋਧੀ ਬਿਬੀਸਾਰਾ ਅਸੂਬਾਏਵਾ ਅੰਕ ਗੁਆ ਦੇਵੇਗੀ। ਵੈਸ਼ਾਲੀ ਲਈ ਹਾਲਾਤ ਉਦੋਂ ਅਨੁਕੂਲ ਹੋ ਗਏ ਜਦੋਂ ਨੌਜਵਾਨ ਭਾਰਤੀ ਖਿਡਾਰਨ ਦਿਵਿਆ ਦੇਸ਼ਮੁਖ ਨੇ ਅਸੂਬਾਏਵਾ ਨੂੰ ਡਰਾਅ ‘ਤੇ ਰੋਕਿਆ। ਫਿਰ ਫਾਈਨਲ ਰਾਊਂਡ ਵਿੱਚ ਖੇਡਦੇ ਹੋਏ ਵੈਸ਼ਾਲੀ ਨੇ ਲਾਗਨੋ ਨੂੰ ਹਰਾ ਕੇ ਖਿਤਾਬ ਜਿੱਤਿਆ। ਆਰ. ਵੈਸ਼ਾਲੀ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸਨੇ ਲਾਗਨੋ, ਟੈਨ ਝੋਂਗਈ ਅਤੇ ਅਲੈਗਜ਼ੈਂਡਰਾ ਗੋਰਯਾਚਕੀਨਾ ਵਰਗੇ ਮਜ਼ਬੂਤ ​​ਖਿਡਾਰੀਆਂ ਨੂੰ ਹਰਾਇਆ ਅਤੇ ਅੰਨਾ ਮੁਜ਼ੀਚੁਕ ਵਰਗੀ ਤਜਰਬੇਕਾਰ ਖਿਡਾਰਨ ਦੇ ਖਿਲਾਫ ਇੱਕ ਮਹੱਤਵਪੂਰਨ ਡਰਾਅ ਵੀ ਪ੍ਰਾਪਤ ਕੀਤਾ। ਹਾਲਾਂਕਿ ਉਸਨੂੰ ਟੂਰਨਾਮੈਂਟ ਵਿੱਚ ਦੋ ਹਾਰਾਂ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਦੋਵੇਂ ਵਾਰ ਚੀਨ ਦੀ ਜ਼ੂ ਜਿਨਰ ਤੋਂ ਵੈਸ਼ਾਲੀ ਨੇ ਹਰੇਕ ਹਾਰ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਖਿਤਾਬ ਦੀ ਦੌੜ ਵਿੱਚ ਰਹੀ।

ਇਸ ਜਿੱਤ ਦੇ ਨਾਲ ਵੈਸ਼ਾਲੀ ਹੁਣ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਦੇ ਖਿਤਾਬ ਲਈ ਚੀਨ ਦੀ ਮੌਜੂਦਾ ਵਿਸ਼ਵ ਚੈਂਪੀਅਨ ਜੂ ਵੇਨਜੁਨ ਨੂੰ ਚੁਣੌਤੀ ਦੇਵੇਗੀ। ਜੂ ਵੇਨਜੁਨ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਹੈ ਅਤੇ ਲੰਬੇ ਸਮੇਂ ਤੋਂ ਮਹਿਲਾ ਸ਼ਤਰੰਜ ‘ਤੇ ਦਬਦਬਾ ਰੱਖਦੀ ਰਹੀ ਹੈ। ਵੈਸ਼ਾਲੀ ਨੂੰ ਇੱਕ ਮਹੱਤਵਪੂਰਨ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਪਰ ਉਸਦੀ ਹਾਲੀਆ ਫਾਰਮ ਨੂੰ ਦੇਖਦੇ ਹੋੲ, ਭਾਰਤੀ ਪ੍ਰਸ਼ੰਸਕਾਂ ਨੂੰ ਉਸ ਤੋਂ ਬਹੁਤ ਉਮੀਦਾਂ ਹਨ।

Related posts

1 ਅਕਤੂਬਰ ਤੋਂ ਲਾਗੂ ਹੋਵੇਗਾ ਘੱਟ ਰੋਸ਼ਨੀ ‘ਚ ਪਿੰਕ ਬਾਉਲ ਦੀ ਵਰਤੋਂ ਦਾ ਨਵਾਂ ਨਿਯਮ।

ਪਾਸਿੰਗ-ਆਊਟ ਪਰੇਡ ‘ਤੇ ਕੈਪਟਨ ਦੁਆਰਾ ਵਿਆਹ ਦੇ ਪ੍ਰਸਤਾਵ ‘ਤੇ ਵਿਵਾਦ ਖੜ੍ਹਾ ਹੋ ਗਿਆ !

ਰੋਜਰ ਮਿਲਾ ਦਾ ਫੀਫਾ ਵਿਸ਼ਵ ਕੱਪ ਦੇ ਵਿੱਚ ‘ਖਾਸ’ ਰਿਕਾਰਡ !