‘ਆਲ ਇੰਡੀਆ ਤੀਰਅੰਦਾਜ਼ੀ ਅੰਤਰ ਯੂਨੀਵਰਸਿਟੀ ਚੈਂਪੀਅਨਸ਼ਿਪ’ ਸਮਾਪਤ, ਤੀਰਅੰਦਾਜ਼ ਪਰਨੀਤ ਕੌਰ ਨੇ ਜਿੱਤੇ ਦੋ ਸੋਨ ਤਮਗ਼ਿਆਂ ਸਮੇਤ 4 ਮੈਡਲ

ਪਟਿਆਲਾ – ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਹੀ ‘ਆਲ ਇੰਡੀਆ ਤੀਰਅੰਦਾਜ਼ੀ ਅੰਤਰ ਯੂਨੀਵਰਸਿਟੀ ਚੈਂਪੀਅਨਸ਼ਿਪ’ ਸਫ਼ਲਤਾਪੂਰਵਕ ਸਮਾਪਤ ਹੋ ਗਈ ਹੈ। ਸਮੁੱਚੇ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਤੀਰਅੰਦਾਜ਼, ਜਿਨ੍ਹਾਂ ਵਿਚ ਵਿਸ਼ਵ ਪੱਧਰ ਰਿਕਾਰਡ ਹੋਲਡਰ ਵੀ ਸ਼ਾਮਲ ਸਨ, ਇਸ ਚੈਂਪੀਅਨਸ਼ਿਪ ਵਿਚ ਪਹੁੰਚੇ ਹੋਏ ਸਨ। ਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਇਸ ਚੈਂਪੀਅਨਸ਼ਿਪ ਵਿਚ ਦੋ ਸੋਨ ਤਮਗ਼ੇ, ਇੱਕ ਚਾਂਦੀ ਦਾ ਤਮਗ਼ਾ ਅਤੇ ਇੱਕ ਕਾਂਸੀ ਦਾ ਤਗ਼ਮਾ ਜਿੱਤ ਕੇ ਚੈਂਪੀਅਨ ਬਣੀ। ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ਾਂ ਨੇ ਕੁੱਲ ਚਾਰ ਸੋਨ ਤਮਗ਼ੇ, ਤਿੰਨ ਚਾਂਦੀ ਦੇ ਤਗ਼ਮੇ ਅਤੇ ਚਾਰ ਕਾਂਸੇ ਦੇ ਤਮਗ਼ੇ ਇਸ ਚੈਂਪੀਅਨਸ਼ਿਪ ਵਿੱਚ ਜਿੱਤੇ ਹਨ। ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ ਸੰਗਮਪ੍ਰੀਤ ਅਤੇ ਆਜ਼ਾਦਵੀਰ ਨੇ ਵੀ ਸੋਨ ਤਮਗ਼ੇ ਜਿੱਤੇ। ਕੰਪਾਊਂਡ ਮਿਕਸਿੰਗ ਵਿੱਚ ਪਰਨੀਤ ਕੌਰ ਅਤੇ ਸੰਗਮ ਪ੍ਰੀਤ ਨੇ ਸੋਨ ਤਮਗ਼ਾ ਜਿੱਤਿਆ।ਇਨ੍ਹਾਂ ਤਗ਼ਮਿਆਂ ਨਾਲ ਪੰਜਾਬੀ ਯੂਨੀਵਰਸਿਟੀ ਓਵਰਆਲ ਤੀਜੇ ਸਥਾਨ ਉੱਤੇ ਰਹੀ। ਚੈਂਪੀਅਨਸ਼ਿਪ ਵਿੱਚ ਦੂਜਾ ਸਥਾਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਹਿੱਸੇ ਰਿਹਾ ਜਦੋਂ ਕਿ ਪਹਿਲੇ ਸਥਾਨ ਉੱਤੇ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਕਾਬਜ਼ ਹੋਈ। ਜ਼ਿਕਰਯੋਗ ਹੈ ਕਿ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ.) ਵੱਲੋਂ ਹਰ ਸਾਲ ਕਰਵਾਈ ਜਾਂਦੀ ਇਹ ਰਾਸ਼ਟਰ ਪੱਧਰੀ ਚੈਂਪੀਅਨਸ਼ਿਪ ਤੀਜੀ ਵਾਰ ਪੰਜਾਬੀ ਯੂਨੀਵਰਸਿਟੀ ਵਿੱਚ ਹੋਈ। ਇਸ ਤੋਂ ਪਹਿਲਾਂ 2013 ਅਤੇ 2016 ਵਿੱਚ ਇਹ ਚੈਂਪੀਅਨਸ਼ਿਪ ਪੰਜਾਬੀ ਯੂਨੀਵਰਸਿਟੀ ਵਿੱਚ ਹੋਈ ਸੀ। ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋ. ਅਜੀਤਾ ਨੇ ਦੱਸਿਆ ਕਿ ਦੇਸ ਭਰ ਦੀਆਂ 32 ਯੂਨੀਵਰਸਿਟੀ ਵਿੱਚੋਂ 1000 ਦੇ ਕਰੀਬ ਤੀਰਅੰਦਾਜ਼ ਇਸ ਚੈਂਪੀਅਨਸ਼ਿਪ ਵਿਚ ਸ਼ਾਮਿਲ ਹੋਏ।

Related posts

ਮਾਰਕ ਟੇਲਰ ਓਵਲ ‘ਚ ਨਵਾਂ ਪੈਵਿਲਿਅਨ ਅਤੇ ਨਵੇਂ ਗ੍ਰੈਂਡਸਟੈਂਡ ਦੀ ਓਪਨਿੰਗ

ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਟੀ-20 ਵਿਸ਼ਵ ਕੱਪ 2026 ‘ਚ ਹਰਾ ਕੇ ਕਾਇਮ ਕੀਤੇ ਕਈ ਨਵੇਂ ਰਿਕਾਰਡ

ਦੂਜੇ ਸੈਮੀਫਾਈਨਲ ‘ਚ ਭਾਰਤ ਦੀ ਇੰਗਲੈਂਡ ‘ਤੇ ਜਿੱਤ, 8 ਮਾਰਚ ਨੂੰ ਫਾਈਨਲ ਨਿਊਜ਼ੀਲੈਂਡ ਨਾਲ