ਸਿਡਨੀ – ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ (ਐੱਨ. ਐੱਸ. ਡਬਲਿਊ.) ‘’ਚ ਮੋਹਲੇਧਾਰ ਮੀਂਹ ਅਤੇ ਉਸ ਤੋਂ ਬਾਅਦ ਆਏ ਹੜ੍ਹ ਕਾਰਨ ਸੂਬੇ ‘’ਚ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਐੱਨ.ਐੱਸ.ਡਬਲਯੂ. ਸਟੇਟ ਐਮਰਜੈਂਸੀ ਸਰਵਿਸ (ਐੱਸ.ਈ.ਐੱਸ.) ਨੇ ਐਤਵਾਰ ਸਵੇਰੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਐੱਨ.ਐੱਸ.ਡਬਲਯੂ. ਦੇ ਦੱਖਣ-ਪੂਰਬ ਵਿੱਚ ਇੱਕ ਤੱਟਵਰਤੀ ਖੇਤਰ ਇਲਵਾਰਾ ਅਤੇ ਉੱਤਰੀ ਸਿਡਨੀ ਦੇ ਬੀਚਾਂ ਵਿੱਚ ਹੋਏ ਨੁਕਸਾਨ ਦਾ ਮੁਲਾਂਕਣ ਕਰ ਰਿਹਾ ਹੈ ਅਤੇ ਪਾਇਆ ਹੈਕਿ 20 ਸੰਪਤੀਆਂ ਨੂੰ ਨੁਕਸਾਨ ਪਹੁੰਚਿਆ ਹੈ। ਰਿਪੋਰਟ ਅਨੁਸਾਰ ਮੋਹਲੇਧਾਰ ਮੀਂਹ ਤੋਂ ਬਾਅਦ ਕੁਝ ਘਰਾਂ ਦੀਆਂ ਛੱਤਾਂ ਨੂੰ ਨੁਕਸਾਨ ਪਹੁੰਚਿਆ ਹੈ ਪੈਨਰਿਥ ਦੇ ਪੱਛਮ ਵਿੱਚ ਅਤੇ ਫਿਰ ਹਾਕਸਬਰੀ ਨੇਪੀਅਨ ਨਦੀ ਦੇ ਨਾਲ ਹੋਰ ਖੇਤਰਾਂ ਵਿੱਚ ਹੋਏ ਨੁਕਸਾਨ ਦਾ ਮੁਲਾਂਕਣ ਵੀ ਕਰੇਗਾ। ਐੱਸ.ਈ.ਐੱਸ. ਨੇ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 5 ਵਜੇ ਤੱਕ 1,877 ਘਟਨਾਵਾਂ ਦਰਜ ਕੀਤੀਆਂ ਸਨ।
ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ’ਚ ਮੋਹਲੇਧਾਰ ਮੀਂਹ ਮਗਰੋਂ ਆਇਆ ਹੜ੍ਹ
Windsor: Buildings are partially submerged in a flood water in the Windsor area north west of Sydney, Australia, Wednesday, March 24, 2021. Some 18,000 residents of Australia's most populous state have fled their homes since last week, with warnings the flood cleanup could stretch into April. AP/PTI(AP03_24_2021_000018A)