ਆਸਾਮ ਦੇ ਮੁੱਖ ਮੰਤਰੀ ਹਿਮੰਤ ਸਰਮਾ ਕਈ ਘਪਲਿਆਂ ’ਚ ਸ਼ਾਮਲ: ਪਿ੍ਰਯੰਕਾ ਗਾਂਧੀ

ਧੁਬਰੀ – ਆਸਾਮ ’ਚ ‘ਮਾਫੀਆ ਰਾਜ’ ਹੋਣ ਦਾ ਦੋਸ਼ ਲਾਉਂਦੇ ਹੋਏ ਕਾਂਗਰਸ ਦੀ ਆਗੂ ਪਿ੍ਰਯੰਕਾ ਗਾਂਧੀ ਨੇ ਬੁੱਧਵਾਰ ਦਾਅਵਾ ਕੀਤਾ ਕਿ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਕਈ ਘਪਲਿਆਂ ’ਚ ਸ਼ਾਮਲ ਹਨ। ਇੱਥੇ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਸਰਮਾ ਦਾ ਆਸਾਮ ’ਚ ਏ. ਆਈ. ਯੂ. ਡੀ. ਐੱਫ. ਦੇ ਆਗੂ ਬਦਰੂਦੀਨ ਅਜਮਲ ਨਾਲ ਉਸੇ ਤਰ੍ਹਾਂ ਦਾ ‘ਗੁਪਤ ਸਮਝੌਤਾ’ ਹੋਇਅਆ ਹੈ, ਜਿਸ ਤਰ੍ਹਾਂ ਦਾ ਭਾਜਪਾ ਦਾ ਤੇਲੰਗਾਨਾ ’ਚ ਅਸਦੁਦੀਨ ਓਵੈਸੀ ਨਾਲ ਹੈ। ਦੋਵਾਂ ਪਾਰਟੀਆਂ ਦਾ ਮੰਤਵ ਕਾਂਗਰਸ ਨੂੰ ਹਰਾਉਣਾ ਹੈ। ਉਨ੍ਹਾਂ ਕਰਨਾਟਕ ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ’ਤੇ ਸੈਕਸ ਸ਼ੋਸ਼ਣ ਦੇ ਲੱਗੇ ਦੋਸ਼ਾਂ ਨੂੰ ਲੈ ਕੇ ਭਾਜਪਾ ’ਤੇ ਨਿਸ਼ਾਨਾ ਵਿੰਨਿ੍ਹਆ ਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਜਵਲ ਲਈ ਵੋਟਾਂ ਮੰਗੀਆਂ ਅਤੇ ਫਿਰ ਉਸ ਨੂੰ ਦੇਸ਼ ਛੱਡਣ ਤੋਂ ਨਹੀਂ ਰੋਕਿਆ। ਕਾਂਗਰਸੀ ਆਗੂ ਨੇ ਚੋਣ ਬਾਂਡ ਦੇ ਮੁੱਦੇ ’ਤੇ ਵੀ ਭਾਜਪਾ ’ਤੇ ਨਿਸ਼ਾਨਾ ਵਿੰਨਿ੍ਹਆ। ਸੱਤਾਧਾਰੀ ਪਾਰਟੀ ’ਤੇ ਬੇਸ਼ੁਮਾਰ ਦੌਲਤ ਇਕੱਠੀ ਕਰਨ ਦਾ ਦੋਸ਼ ਲਾਉਂਦੇ ਹੋਏ ਪਿ੍ਰਯੰਕਾ ਨੇ ਕਿਹਾ ਕਿ ’ਭਾਜਪਾ ਸਿਰਫ 10 ਸਾਲਾਂ ’ਚ ਹੀ ਦੁਨੀਆ ਦੀ ਸਭ ਤੋਂ ਅਮੀਰ ਪਾਰਟੀ ਬਣ ਗਈ ਹੈ। ਪਿ੍ਰਯੰਕਾ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਆਮ ਲੋਕਾਂ ਦੀ ਅਸਲੀਅਤ ਤੋਂ ਕੋਹਾਂ ਦੂਰ ਹਨ। ਉਨ੍ਹਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦਾ ਕੋਈ ਪਤਾ ਨਹੀਂ। ਉਹ ’ਹੰਕਾਰੀ’ ਹੋ ਗਏ ਹਨ।

Related posts

ਯਾਤਰੀ ਪਰੇਸ਼ਾਨ : ਹਵਾਈ ਖੇਤਰ ਬੰਦ ਹੋਣ ਨਾਲ ਮਿਡਲ-ਈਸਟ ਬਾਕੀ ਦੁਨੀਆਂ ਨਾਲੋਂ ਕੱਟਿਆ ਗਿਆ

ਅਸੀਂ ਸੁਰੱਖਿਅਤ ਹਾਂ ਤੇ ਹਾਲਾਤ ਠੀਕ ਹੋਣ ਦੀ ਉਡੀਕ ਕਰ ਰਹੇ ਹਾਂ – ਪੀਵੀ ਸਿੰਧੂ

ਮਿਡਲ-ਈਸਟ ਤਣਾਅ : ਭਾਰਤੀਆਂ ਨੂੰ FRRO ਨਾਲ ਸੰਪਰਕ ਕਰਨ ਦੀ ਸਲਾਹ !