ਇਕ ਦਿਨ ’ਚ ਢਾਈ ਕਰੋੜ ਤੋਂ ਜ਼ਿਆਦਾ ਵੈਕਸੀਨ ਲਗਾਉਣ ਨਾਲ ਵਧਿਆ ਆਤਮਵਿਸ਼ਵਾਸ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ ਦੇ ਮੌਕੇ ’ਤੇ ਸ਼ੁੱਕਰਵਾਰ ਨੂੰ 2.50 ਕਰੋੜ ਤੋਂ ਜ਼ਿਆਦਾ ਡੋਜ਼ ਲਗਾ ਕੇ ਸਰਕਾਰ ਨੇ ਟੀਕਾਕਰਨ ’ਚ ਨਵਾਂ ਰਿਕਾਰਡ ਕਾਇਮ ਕੀਤਾ। ਇਕ ਦਿਨ ’ਚ ਟੀਕਾਕਰਨ ਦੇ ਨਵੇਂ ਰਿਕਾਰਡ ਨਾਲ ਦੇਸ਼ ਦਾ ਆਤਮਵਿਸ਼ਵਾਸ ਹੋਰ ਵੱਧ ਗਿਆ ਹੈ। ਅਧਿਕਾਰਿਤ ਸੂਤਰਾਂ ਅਨੁਸਾਰ ਸਰਕਾਰ ਹੁਣ ਨਵੀਂ ਰਣਨੀਤੀ ’ਤੇ ਕੰਮ ਕਰ ਰਹੀ ਹੈ ਤੇ ਉਸ ਦਾ ਟੀਚਾ ਪ੍ਰਤੀ ਮਹੀਨਾ 26 ਕਰੋੜ ਤੋਂ ਜ਼ਿਆਦਾ ਵੈਕਸੀਨ ਦੀ ਡੋਜ਼ ਖ਼ਰੀਦਣ ਦਾ ਹੈ। ਇਸ ਨਾਲ ਸਾਫ਼ ਹੈ ਕਿ ਆਉਣ ਵਾਲੇ ਸਮੇਂ ’ਚ ਕੋਰੋਨਾ ਮਹਾਮਾਰੀ ਖਿਲਾਫ਼ ਜੰਗ ਤੇ ਤੇਜ਼ ਹੋਣ ਵਾਲੀ ਹੈ।ਸੂਤਰਾਂ ਨੇ ਸਮਾਚਾਰ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਦੇਸ਼ ਨੂੰ ਇਸ ਮਹੀਨੇ ਕੋਵੀਸ਼ੀਲਡ ਦੀ ਲਗਪਗ 20 ਕਰੋੜ ਖੁਰਾਕ ਤੇ ਕੋਵੈਕਸੀਨ ਦੀ 3.5 ਕਰੋੜ ਖੁਰਾਕ ਮਿਲੇਗੀ ਹੁਣ ਸਰਕਾਰ ਦਾ ਟੀਚਾ ਪ੍ਰਤੀ ਮਹੀਨਾ 25 ਕਰੋੜ ਤੋਂ ਜ਼ਿਆਦਾ ਕੋਵਿਡ 19 ਐਂਟੀਫੰਗਲ ਵੈਕਸੀਨ ਦੀ ਡੋਜ਼ ਖ਼ਰੀਦਣ ਦਾ ਹੈ।  ਸੂਤਰਾ ਨੇ ਦੱਸਿਆ ਕਿ ਸਰਕਾਰ ਦੀ ਤਰਜੀਹ ਦੂਜੇ ਦੇਸ਼ਾਂ ਨੂੰ ਟੀਕੇ ਦਾ ਨਿਰਯਾਤ ਕਰਨ ਤੋਂ ਪਹਿਲਾਂ ਸਾਰੇ ਦੇਸ਼ ਵਾਸੀਆਂ ਦੇ ਟੀਕਾਕਰਨ ਦਾ ਹੈ। ਸਰਕਾਰ ਪਹਿਲਾਂ ਆਪਣੇ ਨਾਗਰਿਕਾਂ ਦੇ ਟੀਕਾਕਰਨ ਨੂੰ ਤਰਜੀਹ ਦੇ ਰਹੀ ਹੈ। ਦੇਸ਼ ’ਚ ਵੈਕਸੀਨ ਦੀ ਜ਼ਰੂਰਤ ਖ਼ਤਮ ਹੋਣ ਤੋਂ ਬਾਅਦ ਹੀ ਵੈਕਸੀਨ ਦੇ ਨਿਰਯਾਤ ’ਤੇ ਵਿਚਾਰ ਕੀਤਾ ਜਾਵੇਗਾ।

Related posts

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਦੌਰਾ 4 ਦਸੰਬਰ ਤੋਂ

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’