ਇਜ਼ਰਾਇਲੀ ਹਮਲੇ ਕਾਰਨ ਲਿਬਨਾਨ ਤੇ ਸੀਰੀਆ ਵਿਚਾਲੇ ਸੜਕੀ ਸੰਪਰਕ ਟੁੱਟਿਆ

ਬੇਰੂਤ – ਇਜ਼ਰਾਈਲ ਨੇ ਦੇਰ ਰਾਤ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਬੇਰੂਤ ਦੇ ਦੱਖਣ ਵਾਲੇ ਪਾਸੇ ਜ਼ੋਰਦਾਰ ਹਵਾਈ ਹਮਲੇ ਕੀਤੇ। ਇਕ ਹੋਰ ਹਮਲੇ ’ਚ ਲਿਬਨਾਨ ਅਤੇ ਸੀਰੀਆ ਵਿਚਕਾਰ ਮੁੱਖ ਸਰਹੱਦੀ ਲਾਂਘੇ ਦਾ ਸੰਪਰਕ ਟੁੱਟ ਗਿਆ। ਇਸ ਲਾਂਘੇ ਤੋਂ ਲੱਖਾਂ ਲੋਕਾਂ ਨੇ ਡਰ ਦੇ ਮਾਰੇ ਸੀਰੀਆ ਵੱਲ ਚਾਲੇ ਪਾਏ ਹੋਏ ਹਨ। ਲੋਕਾਂ ਨੂੰ ਪੈਦਲ ਹੀ ਸੀਰੀਆ ਵੱਲ ਰਵਾਨਾ ਹੋਣਾ ਪੈ ਰਿਹਾ ਹੈ। ਇਜ਼ਰਾਇਲੀ ਫ਼ੌਜ ਦੇ ਹਮਲੇ ’ਚ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ। ਲਿਬਨਾਨ ਦੀ ਨੈਸ਼ਨਲ ਨਿਊਜ਼ ਏਜੰਸੀ ਨੇ ਕਿਹਾ ਕਿ ਇਲਾਕੇ ’ਚ ਲਗਾਤਾਰ 10 ਤੋਂ ਵਧ ਹਵਾਈ ਹਮਲੇ ਹੋਏ ਹਨ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਬੇਰੂਤ ’ਤੇ ਇਕ ਦਿਨ ਪਹਿਲਾਂ ਕੀਤੇ ਗਏ ਹਮਲੇ ’ਚ ਹਿਜ਼ਬੁੱਲਾ ਦੀ ਸੰਚਾਰ ਡਿਵੀਜ਼ਨ ਦਾ ਮੁਖੀ ਮੁਹੰਮਦ ਰਾਸ਼ਿਦ ਸਕਾਫ਼ੀ ਮਾਰਿਆ ਗਿਆ। ਸ਼ੁੱਕਰਵਾਰ ਨੂੰ ਕੀਤੇ ਗਏ ਹਮਲਿਆਂ ਕਾਰਨ ਮਾਸਨਾ ਬਾਰਡਰ ਕਰਾਸਿੰਗ ਨੇੜੇ ਸੜਕ ਬੰਦ ਹੋ ਗਈ। ਸੜਕ ਦੇ ਦੋਵੇਂ ਪਾਸੇ ਦੋ ਵੱਡੇ-ਵੱਡੇ ਖੱਡੇ ਪੈ ਗਏ ਹਨ।

Related posts

ਅਮਰੀਕਾ ਦੇ ਸਹਿਯੋਗ ਤੋਂ ਬਿਨਾਂ ਇਜ਼ਰਾਈਲ ਦਾ ਬਚਾਅ ਬੇਹੱਦ ਮੁਸ਼ਕਲ ਹੋ ਜਾਂਦਾ – ਟਰੰਪ

ਅਮਰੀਕਾ-ਈਰਾਨ ਸਮਝੌਤੇ ਤੋਂ ਬਾਅਦ 34 ਭਾਰਤੀ ਜਹਾਜ਼ ਹੋਰਮੁਜ਼ ਜਲਡਮਰੂ ਤੋਂ ਰਵਾਨਾ ਹੋਣਗੇ

ਯੋਰਪ ਵਿੱਚ ਹੋਵੇਗਾ ਅਮਰੀਕਾ ਅਤੇ ਈਰਾਨ ਵਿਚਕਾਰ ਸਮਝੌਤਾ !