ਇਟਲੀ ‘ਚ ਨਹਿਰ ‘ਚ ਡੁੱਬਣ ਨਾਲ ਹੋਈ 25 ਸਾਲਾ ਪੰਜਾਬੀ ਨੌਜਵਾਨ ਦੀ ਮੌਤ, ਸੋਗ ਦੀ ਲਹਿਰ

ਮਿਲਾਨ – ਚੰਗੀ ਰੋਜ਼ੀ ਰੋਟੀ ਦੀ ਭਾਲ ਲਈ ਇਟਲੀ ਵਿਚ ਤਕਰੀਬਨ ਡੇਢ ਸਾਲ ਤੋਂ ਆਏ ਭਾਰਤੀ ਨੌਜਵਾਨ ਸਰਬਜੀਤ ਸਿੰਘ ਦੀ ਨਹਿਰ ‘ਚ ਡੁੱਬਣ ਨਾਲ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਦੋਸਤ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਰਬਜੀਤ ਸਿੰਘ ਉਮਰ 25 ਸਾਲ ਜੋ ਕਿ ਹਾਲੇ ਕੁਆਰਾ ਸੀ ਤੇ ਪੰਜਾਬ ਦੇ ਪਿੰਡ ਮੀਰੇ ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਹੈ। ਉਹ ਭੂਆ ਦੇ ਮੁੰਡੇ ਨਾਲ ਮਿਲਾਨ ਦੇ ਨਜ਼ਦੀਕ ਪੈਂਦੇ ਸ਼ਹਿਰ ਤੁਰਬੀਗੋ ਵਿਖੇ ਨਹਿਰ ‘ਤੇ ਨਹਾਉਣ ਗਿਆ ਸੀ ਜਿਸ ਦੀ ਉੱਥੇ ਡੁੱਬ ਜਾਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਸਰਬਜੀਤ ਸਿੰਘ ਇਟਲੀ ਦੇ ਸ਼ਹਿਰ ਨੋਵਾਰਾ ਵਿਖੇ ਰਹਿ ਰਿਹਾ ਸੀ। ਮ੍ਰਿਤਕ ਇਟਲੀ ‘ਚ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ। ਮ੍ਰਿਤਕ ਸਰਬਜੀਤ ਸਿੰਘ ਨਾਲ ਵਾਪਰੇ ਹਾਦਸੇ ਕਾਰਨ ਇਟਲੀ ਰਹਿੰਦੇ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ

Related posts

ਕੀ ਜੇਲ੍ਹ ਵਿੱਚ ਹੀ ਮਾਰ-ਮੁਕਾ ਦਿੱਤਾ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ?

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਦੌਰਾ 4 ਦਸੰਬਰ ਤੋਂ

ਲਾਹੌਰ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਤ ਸ਼ਹਿਰਾਂ ਦੀ ਸੂਚੀ ਵਿੱਚ ਸਿਖਰਾਂ ਨੂੰ ਛੋਹਣ ਲੱਗਾ !