ਇਸਰੋ ਨੇ ‘ਅਰਥ ਆਬਜ਼ਰਵੇਸ਼ਨ ਸੈਟੇਲਾਈਟ’ ਈ.ਓ.ਐਸ.-8 ਸਫ਼ਲਤਾਪੂਰਵਕ ਦਾਗ਼ਿਆ

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼) – ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਅਰਥ ਆਬਜ਼ਰਵੇਸ਼ਨ ਸੈਟੇਲਾਈਟ-8 (ਈਓਐੱਸ-8) ਲਾਂਚ ਕੀਤਾ। ਇਸਰੋ ਦੇ ਮੁਖੀ ਐੱਸ. ਸੋਮਨਾਥ ਨੇ ਕਿਹਾ, ‘ਐੱਸਐੱਸਐੱਲਵੀ-ਐੱਸਐੱਸਐੱਲਵੀ-ਡੀ3/ਈਓਐੱਸ-08 ਦੀ ਤੀਜੀ ਵਿਕਾਸ ਉਡਾਣ ਸਫਲ ਰਹੀ ਤੇ ਇਸ ਨੂੰ ਤੈਅ ਪੰਧ ’ਤੇ ਪਾ ਦਿੱਤਾ ਗਿਆ ਹੈ। ਰਾਕੇਟ ਨੂੰ ਚੇਨਈ ਤੋਂ ਲਗਭਗ 135 ਕਿਲੋਮੀਟਰ ਪੂਰਬ ਵਿੱਚ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਸਵੇਰੇ 9.17 ਵਜੇ ਲਾਂਚ ਕੀਤਾ ਗਿਆ। ਇਸ ਦੀ ਵਰਤੋਂ ਸੈਟੇਲਾਈਟ ਆਧਾਰਤ ਨਿਗਰਾਨੀ, ਆਫ਼ਤ ਨਿਗਰਾਨੀ, ਵਾਤਾਵਰਣ ਨਿਗਰਾਨੀ, ਅੱਗ ਲੱਗਣ ਦਾ ਪਤਾ ਲਾਉਣ, ਜਵਾਲਾਮੁਖੀ ਗਤੀਵਿਧੀ ਅਤੇ ਉਦਯੋਗਿਕ ਅਤੇ ਪਾਵਰ ਪਲਾਂਟ ਆਫ਼ਤ ਨਿਗਰਾਨੀ ਵਰਗੇ ਕੰਮਾਂ ਲਈ ਕੀਤੀ ਜਾ ਸਕਦੀ ਹੈ।

Related posts

ਹੈਦਰਾਬਾਦੀ ਬਿਰਿਆਨੀ ਰੈਸਟੋਰੈਂਟਾਂ ਵਲੋਂ 70 ਹਜ਼ਾਰ ਕ੍ਰੋੜ ਦਾ ਘੁਟਾਲਾ

‘ਇੰਡੀਆ AI ਇਮਪੈਕਟ ਸਮਿਟ 2026’ ਦੌਰਾਨ ਨਰਿੰਦਰ ਮੋਦੀ ਦਾ ਭਾਸ਼ਣ !

ਹੁਣ ਵਿੱਤੀ ਘੁਟਾਲਿਆਂ ਦੇ ਦੋਸ਼ੀ ਗੰਭੀਰ ਅਪਰਾਧੀ ਵਜੋਂ ਨਾਮਜ਼ਦ ਹੋਣਗੇ