ਇਸਰੋ ਵੱਲੋਂ ਪਹਿਲਾ ਮੁੜ ਵਰਤੋਂਯੋਗ ਹਾਈਬਿ੍ਰਡ ਰਾਕਟ ਸਫ਼ਲਤਾਪੂਰਵਕ ਲਾਂਚ

ਚੇਨਈ – ਭਾਰਤ ਨੇ ਸ਼ਨੀਵਾਰ ਨੂੰ ਆਪਣਾ ਪਹਿਲਾ ਮੁੜ ਵਰਤੋਂ ਯੋਗ ਹਾਈਬਿ੍ਰਡ ਰਾਕੇਟ  ‘ਰਹੈਮੀ-1’ ਤਿਰੂਵਿੰਦਧਾਈ, ਚੇਨਈ ਤੋਂ ਲਾਂਚ ਕੀਤਾ। ਹਾਈਬਿ੍ਰਡ ਰਾਕੇਟ ਨੂੰ ਤਾਮਿਲਨਾਡੂ ਸਥਿਤ ਸਟਾਰਟ-ਅੱਪ ਸਪੇਸ ਜ਼ੋਨ ਇੰਡੀਆ ਨੇ ਮਾਰਟਿਨ ਗਰੁੱਪ ਦੇ ਸਹਿਯੋਗ ਨਾਲ ਤਿਆਰ ਕੀਤਾ ਹੈ। ਰਾਕੇਟ ਨੂੰ ਇੱਕ ਮੋਬਾਈਲ ਲਾਂਚਰ ਦੀ ਵਰਤੋਂ ਕਰਕੇ ਇੱਕ ਸਬ-ਆਰਬੀਟਲ ਟ੍ਰੈਜੈਕਟਰੀ ਵਿੱਚ ਲਾਂਚ ਕੀਤਾ ਗਿਆ ਸੀ। ਇਹ 3 ਕਿਊਬ ਸੈਟੇਲਾਈਟ ਅਤੇ 50 ਪੀ.ਆਈ.ਸੀ.ਓ. ਸੈਟੇਲਾਈਟ ਲੈ ਕੇ ਜਾ ਰਿਹਾ ਹੈ। ਇਹ ਸੈਟੇਲਾਈਟ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ’ਤੇ ਖੋਜ ਦੇ ਉਦੇਸ਼ਾਂ ਲਈ ਡਾਟਾ ਇਕੱਠਾ ਕਰੇਗਾ।  ‘ਰਹੈਮੀ-1’ ਰਾਕੇਟ ਇੱਕ ਪਰੰਪਰਾਗਤ ਈਂਧਨ-ਅਧਾਰਿਤ ਹਾਈਬਿ੍ਰਡ ਮੋਟਰ ਅਤੇ ਇਲੈਕਟਿ੍ਰਕਲੀ ਟਰਿਗਰਡ ਪੈਰਾਸ਼ੂਟ ਡਿਪਲੋਇਰ ਨਾਲ ਲੈਸ,  ‘ਰਹੈਮੀ’ 100 ਪ੍ਰਤੀਸ਼ਤ ਪਾਇਰੋਟੈਕਨਿਕ-ਮੁਕਤ ਅਤੇ 0 ਪ੍ਰਤੀਸ਼ਤ ਟੀ.ਐਨ.ਟੀ. ਹੈ। ਇਸਰੋ ਸੈਟੇਲਾਈਟ ਸੈਂਟਰ (ਆਈ.ਐਸ.ਏ.ਸੀ.) ਦੇ ਸਾਬਕਾ ਡਾਇਰੈਕਟਰ ਡਾ. ਮਾਈਲਾਸਵਾਮੀ ਅੰਨਾਦੁਰਾਈ ਦੇ ਮਾਰਗਦਰਸ਼ਨ ਵਿੱਚ ਸਪੇਸ ਜ਼ੋਨ ਦੇ
ਸੰਸਥਾਪਕ ਆਨੰਦ ਮੇਗਾਲਿੰਗਮ ਦੁਆਰਾ ਮਿਸ਼ਨ  ‘ਰਹੈਮੀ’ ਦੀ ਅਗਵਾਈ ਕੀਤੀ ਜਾ ਰਹੀ ਹੈ। ‘ਰਹੈਮੀ-1’ ਰਾਕੇਟ ਦੀ ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਓਪਰੇਟਿੰਗ ਲਾਗਤਾਂ ਨੂੰ ਘਟਾਉਣ ਲਈ ਤਰਲ ਅਤੇ ਠੋਸ ਪ੍ਰੋਪੇਲੈਂਟ ਪ੍ਰਣਾਲੀਆਂ ਦੇ ਲਾਭਾਂ ਨੂੰ ਜੋੜਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸਪੇਸ ਜ਼ੋਨ ਇੰਡੀਆ ਚੇਨਈ ਸਥਿਤ ਏਰੋ-ਤਕਨਾਲੋਜੀ ਕੰਪਨੀ ਹੈ ਜਿਸ ਦਾ ਉਦੇਸ਼ ਪੁਲਾੜ ਉਦਯੋਗ ਵਿੱਚ ਘੱਟ ਲਾਗਤ, ਲੰਬੇ ਸਮੇਂ ਦੇ ਹੱਲ ਪ੍ਰਦਾਨ ਕਰਨਾ ਹੈ।

Related posts

ਪ੍ਰਧਾਨ ਮੰਤਰੀ ਮੋਦੀ ਵਲੋਂ ਵੀਅਤਨਾਮ ਦੇ ਰਾਸ਼ਟਰਪਤੀ ਟੋ ਲਾਮ ਦਾ ਸਵਾਗਤ ਕੀਤਾ

ਪੱਛਮੀ ਬੰਗਾਲ ਵਿੱਚ ਨਵੀਂ ਸਰਕਾਰ ਦੇ ਗਠਨ ਲਈ ਪੱਧਰਾ ਹੋ ਗਿਆ

ਮਮਤਾ ਬੈਨਰਜੀ ਨੂੰ ਪੱਛਮੀ ਬੰਗਾਲ ‘ਚ ਹਾਰ ਨੂੰ ਹਜ਼ਮ ਕਰਨਾ ਕਿਉਂ ਮੁਸ਼ਕਲ ਲੱਗ ਰਿਹਾ ?