ਇੰਟਰਨੈੱਟ ਮੀਡੀਆ ’ਤੇ ਤਾਲਿਬਾਨ ਦੀ ਹਮਾਇਤ ਕਰਨ ’ਤੇ ਅਸਾਮ ’ਚ 14 ਕਾਬੂ

ਗੁਹਾਟੀ – ਇੰਟਰਨੈੱਟ ਮੀਡੀਆ ’ਤੇ ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਦੀ ਹਮਾਇਤ ’ਚ ਪੋਸਟ ਅਪਲੋਡ ਕਰਨ ਲਈ ਪੂਰੇ ਅਸਾਮ ਤੋਂ 14 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਗਿ੍ਰਫ਼ਤਾਰੀ ਸ਼ੁੱਕਰਵਾਰ ਰਾਤ ਤੋਂ ਕੀਤੀ ਜਾ ਰਹੀ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਗਏ ਲੋਕਾਂ ਖ਼ਿਲਾਫ਼ ਗ਼ੈਰ-ਕਾਨੂੰਨੀ ਸਰਗਰਮੀ (ਰੋਕਥਾਮ) ਐਕਤ, ਆਈਟੀ ਐਕਟ ਤੇ ਸੀਆਰਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ, ‘ਅਸੀਂ ਚੌਕਸ ਹਾਂ ਤੇ ਭੜਕਾਊ ਪੋਸਟ ਲਈ ਇੰਟਰਨੈੱਟ ਮੀਡੀਆ ’ਤੇ ਨਜ਼ਰ ਰੱਖ ਰਹੇ ਹਾਂ।’

Related posts

ਭਾਰਤ ਵਲੋਂ ‘ਬ੍ਰਿਕਸ 2026’ ਦੀ ਅਗਵਾਈ ਲਈ ਲੋਗੋ, ਥੀਮ ਤੇ ਵੈੱਬਸਾਈਟ ਦਾ ਉਦਘਾਟਨ

ਕੀ ਖੁੱਲ੍ਹੇ ਵਿੱਚ ਖਾਣਾ ਖੁਆਉਣ ਵਾਲਿਆਂ ਦੀਆਂ ਭਾਵਨਾਵਾਂ ਸਿਰਫ ਕੁੱਤਿਆਂ ਲਈ ਹਨ, ਮਨੁੱਖਾਂ ਲਈ ਨਹੀਂ ?

ਛੋਟੇ ਕਾਰੋਬਾਰ AI ਦਾ ਲਾਭ ਉਠਾਉਣ ਤੇ ਉਤਪਾਦਕਤਾ ਵਧਾਉਣ : ਅਸ਼ਵਨੀ ਵੈਸ਼ਨਵ