ਅੰਮ੍ਰਿਤਸਰ – ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਕੇ ਬੀ ਪੰਡਤ ਨੇ ਇੱਕ ਪੱਤਰ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ ਕਿ ਜਸਬੀਰ ਸਿੰਘ ਪੱਟੀ ਪ੍ਰਧਾਨ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੂੰ ਆਈ ਏ ਯੂ (ਇੰਡੀਅਨ ਜਰਨਲਿਸਟਸ ਯੂਨੀਅਨ) ਦਾ ਕੌਮੀ ਵਾਈਸ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਉਹਨਾਂ ਨੂੰ ਜੰਮੂ ਕਸ਼ਮੀਰ, ਹਿਮਾਚਲ ਤੇ ਚੰਡੀਗੜ੍ਹ ਦਾ ਵੀ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਕੇ ਬੀ ਪੰਡਤ ਨੇ ਕਿਹਾ ਕਿ ਸ੍ਰ ਜਸਬੀਰ ਸਿੰਘ ਪੱਟੀ ਪਿਛਲੇ 33 ਸਾਲਾਂ ਤੋਂ ਪੱਤਰਕਾਰਾ ਦੀ ਸੇਵਾ ਕਰ ਰਹੇ ਹਨ ਉਹਨਾਂ ਨੇ ਇਸ ਖੇਤਰ ਵਿੱਚ ਵੱਡਾ ਨਾਮਣਾ ਖੱਟਿਆ ਹੈ। ਪੱਤਰਕਾਰਾਂ ਦੀਆਂ ਮੁਸ਼ਕਲਾਂ ਨੂੰ ਹਰ ਪੱਧਰ ‘ਤੇ ਬੜੀ ਮੁਸ਼ਤੈਦੀ ਨਾਲ ਉਠਾਇਆ ਹੈ ਤੇ ਪੱਤਰਕਾਰਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ ਕਰਦਿਆ ਉਹਨਾਂ ਨੂੰ ਕਈ ਵਾਰੀ ਪੁਲੀਸ ਦੀ ਕਰੁੂਰਤਾਂ ਦਾ ਵੀ ਸਾਹਮਣਾ ਕਰਨਾ ਪਿਆ। ਅਕਾਲੀ ਸਰਕਾਰ ਵੇਲੇ ਮੰਤਰੀ ਨੂੰ ਮੰਗ ਪੱਤਰ ਦੇਣ ਸਮੇਂ ਇੱਕ ਵਾਰੀ ਪੁਲ਼ੀਸ ਦੀਆਂ ਲਾਠੀਆਂ ਦਾ ਵੀ ਸਾਹਮਣਾ ਕਰਨਾ ਪਿਆ ਸੀ। ਜਸਬੀਰ ਸਿੰਘ ਪੱਟੀ ਦੀਆਂ ਸੇਵਾਂਵਾਂ ਨੂੰ ਮੁੱਖ ਰੱਖਦਿਆ ਉਹਨਾਂ ਕੌਮੀ ੳੇੁਪ ਪ੍ਰਧਾਨ ਦੀ ਸੇਵਾ ਦਿੱਤੀ ਗਈ ਹੈ।