ਉਮਰ ਅਬਦੁੱਲਾ ਨੇ ਬਾਰਾਮੂਲਾ ਸੀਟ ਤੋਂ ਦਾਖ਼ਲ ਕੀਤਾ ਨਾਮਜ਼ਦਗੀ ਪੱਤਰ

ਬਾਰਾਮੂਲਾ – ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਵੀਰਵਾਰ ਨੂੰ ਬਾਰਾਮੂਲਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਜ਼ਿਕਰਯੋਗ ਹੈ ਕਿ ਉਮਰ ਦਾ ਬਾਰਾਮੂਲਾ ਸੀਟ ਤੋਂ ਸੱਜਾਦ ਗਨੀ ਲੋਨ ਨਾਲ ਸਿੱਧਾ ਮੁਕਾਬਲਾ ਹੋਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮਰ ਨੇ ਕਿਹਾ ਕਿ ਉਹ ਇਸ ਸੀਟ ਤੋਂ ਜ਼ਰੂਰ ਜਿੱਤਣਗੇ। ਦੱਸ ਦੇਈਏ ਕਿ ਇਸ ਲੋਕ ਸਭਾ ਸੀਟ ਲਈ ਪੀਪਲਜ਼ ਕਾਨਫਰੰਸ ਦੇ ਸੱਜਾਦ ਗਨੀ ਲੋਨ ਅਤੇ ਜੇਲ੍ਹ ਵਿਚ ਬੰਦ ਸਾਬਕਾ ਵਿਧਾਇਕ ਇੰਜੀਨੀਅਰ ਰਸ਼ੀਦ ਪਹਿਲਾਂ ਹੀ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਚੁੱਕੇ ਹਨ। ਜਦੋਂ ਕਿ ਮਹਿਬੂਬਾ ਮੁਫਤੀ ਦੀ ਅਗਵਾਈ ਵਾਲੀ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ) ਨੇ ਇੱਥੋਂ ਦੇ ਸਾਬਕਾ ਰਾਜ ਸਭਾ ਮੈਂਬਰ ਫੈਯਾਜ਼ ਅਹਿਮਦ ਮੀਰ ਨੂੰ ਮੈਦਾਨ ਵਿਚ ਉਤਾਰਿਆ ਹੈ। ਹੁਣ ਇਨ੍ਹਾਂ ਉਮੀਦਵਾਰਾਂ ਵਿਚਾਲੇ ਸਖ਼ਤ ਮੁਕਾਬਲਾ ਹੋਵੇਗਾ। ਇਸ ਹਲਕੇ ਵਿਚ 20 ਮਈ ਨੂੰ ਵੋਟਾਂ ਪੈਣੀਆਂ ਹਨ।

Related posts

ਭਾਰਤ ਵਲੋਂ ਆਪਣੇ ਨਾਗਰਿਕਾਂ ਨੂੰ ਈਰਾਨ ਦੀ ਯਾਤਰਾ ਨਾ ਕਰਨ ਦੀ ਸਲਾਹ

ਭਾਜਪਾ ਪੰਜਾਬ ਚੋਣਾਂ ਆਪਣੇ ਬਲਬੂਤੇ ’ਤੇ ਹੀ ਲੜੇਗੀ – ਨਿਤਿਨ ਨਬੀਨ

ਸ਼ਾਹਰੁਖ ਖਾਨ ਦਾ ਬੇਟਾ : ਜੁੱਤੀ ਚੋਰੀ ਕਰਕੇ ਦੌੜਦਾ ਵਾਲ-ਵਾਲ ਬਚਿਆ !