ਉੱਤਰਾਖੰਡ ’ਚ ਅੱਜ ਸਵੇਰੇ ਆਇਆ ਭੂਚਾਲ, ਕਈ ਜ਼ਿਲ੍ਹਿਆਂ ’ਚ ਮਹਿਸੂਸ ਕੀਤੇ ਗਏ ਝਟਕੇ

ਚਮੋਲੀ – ਉੱਤਰਖੰਡ ਦੇ ਕਈ ਜ਼ਿਲ੍ਹਿਆਂ ’ਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਨਾਲ ਲੋਕ ਦਹਿਸ਼ਤ ’ਚ ਆ ਗਏ ਤੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਲੋਕਾਂ ਦਾ ਕਹਿਣਾ ਹੈ ਕਿ ਝਟਕੇ ਕਾਫੀ ਤੇਜ਼ ਸਨ। ਜਾਣਕਾਰੀ ਮੁਤਾਬਕ ਸ਼ਨੀਵਾਰ ਸਵੇਰੇ ਕਰੀਬ 5:58 ਵਜੇ ਉੱਤਰਾਖੰਡ ਦੇ ਚਮੋਲੀ, ਪੌੜੀ, ਅਲਮੋੜਾ ਆਦਿ ਜ਼ਿਲ੍ਹਿਆਂ ’ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਚਮੋਲੀ ’ਚ ਧਰਤੀ ਦੇ ਪੰਜ ਕਿਮੀ ਅੰਦਰ ਰਿਹਾ। ਨਾਲ ਹੀ ਇਸ ਦੀ Intensity Richter Scale ’ਤੇ 4.7 Magnitude ਰਹੀ ਹੈ। ਹਾਲਾਂਕਿ ਅਜੇ ਭੂਚਾਲ ਨਾਲ ਕਿਸੇ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।

Related posts

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’

‘ਮਹਿਲਾ ਪ੍ਰੀਮੀਅਰ ਲੀਗ 2026’ 9 ਜਨਵਰੀ ਤੋਂ 5 ਫਰਵਰੀ ਤੱਕ ਹੋਵੇਗੀ