ਸਿਓਲ – ਉੱਤਰੀ ਕੋਰੀਆ ਨੇ ਇਕ ਸਮਾਰੋਹ ਵਿਚ 250 ਪਰਮਾਣੂ ਸਮਰਥਾ ਵਾਲੇ ਮਿਜ਼ਾਈਲ ਲਾਂਚਰ ਫਰੰਟ ਲਾਈਨ ਮਿਲਟਰੀ ਯੂਨਿਟਾਂ ਨੂੰ ਸੌਂਪੇ। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਸੰਭਾਵੀ ਅਮਰੀਕੀ ਖਤਰਿਆਂ ਦਾ ਮੁਕਾਬਲਾ ਕਰਨ ਲਈ ਆਪਣੀ ਫੌਜ ਦੇ ਪ੍ਰਮਾਣੂ ਪ੍ਰੋਗਰਾਮ ਦੇ ਨਿਰੰਤਰ ਵਿਸਤਾਰ ਦੀ ਮੰਗ ਕੀਤੀ ਹੈ। ਉੱਤਰੀ ਕੋਰੀਆ ਦੀ ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਕਿਹਾ ਕਿ ਇਹ ਮਿਜ਼ਾਈਲ ਲਾਂਚਰ “ਰਣਨੀਤਕ ਤੌਰ ‘ਤੇ ਮਹੱਤਵਪੂਰਨ” ਬੈਲਿਸਟਿਕ ਮਿਜ਼ਾਈਲਾਂ ਨੂੰ ਦਾਗਣ ਲਈ ਦੇਸ਼ ਦੀਆਂ ਹਥਿਆਰ ਫੈਕਟਰੀਆਂ ਵਿੱਚ ਬਣਾਏ ਗਏ ਹਨ। ਕਿਮ ਨੇ ਐਤਵਾਰ ਨੂੰ ਪਿਓਂਗਯਾਂਗ ਵਿੱਚ ਇੱਕ ਪ੍ਰੋਗਰਾਮ ਵਿੱਚ ਕਿਹਾ ਕਿ ਨਵੇਂ ਮਿਜ਼ਾਈਲ ਲਾਂਚਰ ਉਨ੍ਹਾਂ ਦੀ ਫਰੰਟਲਾਈਨ ਯੂਨਿਟ ਨੂੰ ਦੱਖਣੀ ਕੋਰੀਆ ਵਿਰੁੱਧ “ਜ਼ਬਰਦਸਤ” ਰੋਕਥਾਮ ਸਮਰੱਥਾ ਪ੍ਰਦਾਨ ਕਰਨਗੇ ਅਤੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਪ੍ਰਮਾਣੂ ਹਥਿਆਰਾਂ ਦੇ ਸੰਚਾਲਨ ਨੂੰ ਵਧੇਰੇ ਵਿਹਾਰਕ ਅਤੇ ਕੁਸ਼ਲ ਬਣਾਉਣਗੇ। ਸਰਕਾਰੀ ਮੀਡੀਆ ਵਿੱਚ ਤਸਵੀਰਾਂ ਵਿੱਚ ਇੱਕ ਮੁੱਖ ਸੜਕ ‘ਤੇ ਸੈਨਾ ਦੇ ਹਰੇ ਰੰਗ ਦੇ ਲਾਂਚਰ ਟਰੱਕਾਂ ਦੀਆਂ ਕਤਾਰਾਂ ਦਿਖਾਈਆਂ ਗਈਆਂ। ਇਨ੍ਹਾਂ ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਪ੍ਰੋਗਰਾਮ ‘ਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਇਸ ‘ਚ ਸ਼ਾਨਦਾਰ ਆਤਿਸ਼ਬਾਜ਼ੀ ਵੀ ਕੀਤੀ ਗਈ।