ਉੱਤਰ ਭਾਰਤ ‘ਚ ਸੀਤ ਲਹਿਰ, ਮੈਦਾਨੀ ਇਲਾਕਿਆਂ ‘ਚ ਫਿਰ ਵਧੇਗੀ ਠੰਢ

ਜੰਮੂ-ਕਸ਼ਮਾਰ – ਉੱਤਰ ਭਾਰਤ ‘ਚ ਕਈ ਸੂਬਿਆਂ ‘ਚ ਫਿਰ ਤੋਂ ਮੌਸਮ ‘ਚ ਬਦਲਾਅ ਹੋ ਰਿਹਾ ਹੈ। ਰਾਜਧਾਨੀ ਦਿੱਲੀ ਸਮੇਤ ਕਈ ਸੂਬਿਆਂ ‘ਚ ਠੰਢ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਅਨੁਸਾਰ 22 ਜਨਵਰੀ ਤੋਂ ਪੰਜਾਬ, ਹਰਿਆਣਾ, ਚੰਡੀਗਡ਼੍ਹ, ਦਿੱਲੀ , ਉੱਤਰ ਪ੍ਰਦੇਸ਼, ਬਿਹਾਰ ਤੇ ਰਾਜਸਥਾਨ ‘ਚ ਬਾਰਿਸ਼ ਤੇ ਕਡ਼ਾਕੇ ਦੀ ਠੰਢ ਪੈ ਸਕਦੀ ਹੈ।

ਮੌਸਮ ਵਿਭਾਗ ਨੇ ਬਾਰਿਸ਼ ਕਾਰਨ ਮੱਧ ਪ੍ਰਦੇਸ਼ ਦੇ 19 ਜ਼ਿਲਿ੍ਹਆਂ ‘ਚ ‘ਔਰੇਂਜ ਅਲਰਟ’ ਜਾਰੀ ਕੀਤਾ ਹੈ।IMD ਨੇ ਗਵਾਲੀਅਰ, ਭਿੰਡ, ਮੁਰੈਨਾ, ਨਿਵਾਡ਼ੀ, ਛਤਰਪੁਰ ਤੇ ਟੀਕਮਗਡ਼ ਜ਼ਿਲਿ੍ਹਆਂ ‘ਚ ਵੱਖ-ਵੱਖ ਥਾਵਾਂ ‘ਤੇ ਹਲਕੇ ਤੇ ਸੰਘਣੇ ਕੋਹਰੇ ਦਾ ‘ਯੈਲੋ ਅਲਰਟ’ ਜਾਰੀ ਕੀਤਾ ਹੈ।

IMD ਨੇ ਕਿਹਾ ਕਿ ਦਿੱਲੀ ‘ਚ ਪੱਛਮੀ ਗਡ਼ਬਡ਼ ਦੇ ਚਲਦਿਆਂ ਬੱਦਲ ਛਾਏ ਰਹਿਣਗੇ ਤੇ ਬਾਰਿਸ਼ ਦੀ ਸੰਭਾਵਨਾ ਹੈ।ਪੰਜਾਬ, ਹਰਿਆਣਾ, ਚੰਡੀਗਡ਼੍ਹ, ਦਿੱਲੀ ਤੇ ਯੂਪੀ ‘ਚ ਅੱਜ ਤੇ ਕਲ੍ਹ ਤੇਜ਼ ਹਵਾਵਾਂ ਚੱਲਣਗੀਆਂ। ਜੰਮੂ-ਕਸ਼ਮਾਰ , ਹਿਮਾਚਲ ਤੇ ਉਤਰਾਖੰਡ ‘ਚ 24 ਜਨਵਰੀ ਤੱਕ ਬਾਰਿਸ਼ ਤੇ ਬਰਫ਼ਬਾਰੀ ਦੀ ਸੰਭਾਵਨਾ ਹੈ।

Related posts

ਮਹਿਲਾ ਟੀ-20 ਵਿਸ਼ਵ ਕੱਪ : ਭਾਰਤ ਨੇ ਨੀਦਰਲੈਂਡ ਨੂੰ ਹਰਾਇਆ

ਭਾਰਤ, ਅਫਗਾਨਿਸਤਾਨ ਨੂੰ ਹਰਾ ਕੇ ਇੱਕ ਰੋਜ਼ਾ ਕ੍ਰਿਕਟ ਲੜੀ ‘ਚ 2-0 ਨਾਲ ਅੱਗੇ

ਆਰਐਸਐਸ ਦੀ ਕਾਨੂੰਨੀ ਸਥਿਤੀ ਵਾਰੇ ਫਿਰ ਚਰਚਾ ਛਿੜੀ !