ਐਨ.ਸੀ.ਈ.ਆਰ.ਟੀ. ਪੈਨਲ ਵੱਲੋਂ ਕਿਤਾਬਾਂ ’ਚ ‘ਇੰਡੀਆ’ ਦੀ ਥਾਂ ‘ਭਾਰਤ’ ਲਿੱਖਣ ਦੀ ਸਿਫਾਰਸ਼

ਨਵੀਂ ਦਿੱਲੀ – ਐੱਨ.ਸੀ.ਈ.ਆਰ.ਟੀ. ਦੀਆਂ ਕਿਤਾਬਾਂ ’ਚ ਇਕ ਨਵਾਂ ਇਤਿਹਾਸਿਕ ਬਦਲਾਅ ਹੋਣ ਵਾਲਾ ਹੈ। ਇਸ ਬਦਲਾਅ ਤੋਂ ਬਾਅਦ ਹੁਣ ਵਿਦਿਆਰਥੀਆਂ ਵੱਲੋਂ ਕਿਤਾਬਾਂ ’ਚ ‘ਇੰਡੀਆ’ ਦੀ ਥਾਂ ‘ਭਾਰਤ’ ਸ਼ਬਦ ਪੜਿ੍ਹਆ ਜਾਵੇਗਾ। ਐੱਨ.ਸੀ.ਈ.ਆਰ.ਟੀ. ਪੈਨਲ ਨੇ ਸਾਰੀਆਂ ਐੱਨ.ਸੀ.ਈ.ਆਰ.ਟੀ. ਪਾਠ ਪੁਸਤਕਾਂ ’ਚ ਇੰਡੀਆ ਦਾ ਨਾਂ ਬਦਲ ਕੇ ਭਾਰਤ ਕਰਨ ਦਾ ਪ੍ਰਸਤਾਵ ਸਵੀਕਾਰ ਕਰ ਲਿਆ ਹੈ। ਪੈਨਲ ਦੇ ਮੈਂਬਰਾਂ ’ਚੋਂ ਇਕ ਸੀ.ਆਈ.ਆਈਜੈਕ ਨੇ ਕਿਹਾ ਕਿ ਐੱਨ.ਸੀ.ਈ.ਆਰ.ਟੀ. ਕਿਤਾਬਾਂ ਦੇ ਅਗਲੇ ਸੈੱਟ ’ਚ ਇੰਡੀਆ ਦਾ ਨਾਂ ਬਦਲ ਕੇ ਭਾਰਤ ਕਰ ਦਿੱਤਾ ਜਾਵੇਗਾ। ਕੁਝ ਮਹੀਨੇ ਪਹਿਲਾਂ ਇਹ ਪ੍ਰਸਤਾਵ ਦਿੱਤਾ ਗਿਆ ਸੀ ਜੋ ਕਿ ਹੁਣ ਸਵੀਕਾਰ ਕਰ ਲਿਆ ਗਿਆ ਹੈ। ਕਮੇਟੀ ਨੇ ਪਾਠ ਪੁਸਤਕਾਂ ’ਚ ‘ਹਿੰਦੂ ਵਿਕਟ੍ਰੀਜ਼’ ਨੂੰ ਉਜਾਗਰ ਕਰਨ ਦੀ ਵੀ ਸਿਫਾਰਿਸ਼ ਕੀਤੀ ਹੈ। ਕਮੇਟੀ ਨੇ ਪਾਠ ਪੁਸਤਕਾਂ ’ਚ ‘ਐਂਸ਼ੀਐਂਟ ਹਿਸਟਰੀ’ ਦੇ ਸਥਾਨ ’ਤੇ ‘ਕਲਾਸੀਕਲ ਹਿਸਟਰੀ’ ਨੂੰ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਤਿਹਾਸ ਨੂੰ ਹੁਣ ਪ੍ਰਾਚੀਨ, ਮੱਧਕਾਲੀਨ ਅਤੇ ਆਧੁਨਿਕ ’ਚ ਨਹੀਂ ਵੰਡਿਆ ਜਾਵੇਗਾ ਕਿਉਂਕਿ ਇਸ ਤੋਂ ਪਤਾ ਚਲਦਾ ਹੈ ਕਿ ਭਾਰਤ ਇਕ ਪੁਰਾਣਾ ਅਤੇ ਬਿ੍ਰਟਿਸ਼ ਸਾਮਰਾਜਵਾਦ ਤੋਂ ਅਣਜਾਣ ਰਾਸ਼ਟਰ ਹੈ। ਅੰਗਰੇਜ਼ਾਂ ਨੇ ਭਾਰਤੀ ਇਤਿਹਾਸ ਨੂੰ ਪ੍ਰਾਚੀਨ, ਮੱਧਕਾਲੀਨ ਅਤੇ ਆਧੁਨਿਕ ’ਚ ਵੰਡਿਆ ਹੈ। ਹੁਣ ਐਂਸ਼ੀਐਂਟ ਦਾ ਮਤਲਬ ਪ੍ਰਾਚੀਨ ਹੁੰਦਾ ਹੈ। ਉਹ ਦਿਖਾਉਂਦਾ ਹੈ ਕਿ ਦੇਸ਼ ਹਨ੍ਹੇਰੇ ’ਚ ਸੀ, ਜਿਵੇਂ ਕਿ ਉਸ ਵਿਚ ਕੋਈ ਵਿਗਿਆਨਕ ਜਾਗਰੂਕਤਾ ਸੀ ਹੀ ਨਹੀਂ। ਸੌਰ ਮੰਡਲ ਅਤੇ ਆਰੀਆ ਭੱਟ ਦੇ ਕੰਮ ਸਮੇਤ ਅਜਿਹੀਆਂ ਕਈ ਉਦਾਹਰਣਾਂ ਵੀ ਹਨ। ਆਈਜੈਕ ਨੇ ਕਿਹਾ ਕਿ ਅਸਲ ’ਚ ਇੰਡੀਆ ਸ਼ਬਦ ਦਾ ਆਮ ਤੌਰ ’ਤੇ ਇਸਤੇਮਾਲ ਈਸਟ ਇੰਡੀਆ ਕੰਪਨੀ ਅਤੇ 1757 ਦੀ ਪਲਾਸੀ ਦੀ ਲੜਾਈ ਤੋਂ ਬਾਅਦ ਹੋਣਾ ਸ਼ੁਰੂ ਹੋਇਆ ਸੀ। ਉਥੇ ਹੀ ਭਾਰਤ ਸ਼ਬਦ ਦਾ ਜ਼ਿਕਰ ਵਿਸ਼ਣੁ ਪੁਰਾਣ ਵਰਗੇ ਪ੍ਰਾਚੀਨ ਲੇਖਾਂ ’ਚ ਮਿਲਦਾ ਹੈ, ਜੋ 7 ਹਜ਼ਾਰ ਸਾਲ ਪੁਰਾਣੇ ਹਨ। ਅਜਿਹੇ ’ਚ ਕਮੇਟੀ ਨੇ ਆਮ ਸਹਿਮਤੀ ਨਾਲ ਸਿਫਾਰਿਸ਼ ਕੀਤੀ ਹੈ ਕਿ ਸਾਰੀਆਂ ਜਮਾਤਾਂ ਦੀਆਂ ਕਿਤਾਬਾਂ ’ਚ ਭਾਰਤ ਦੇ ਨਾਂ ਦਾ ਇਸਤੇਮਾਲ ਹੋਣਾ ਚਾਹੀਦਾ ਹੈ।

Related posts

ਭਾਰਤ-ਇਜ਼ਰਾਈਲ ਆਰਥਿਕ ਅਤੇ ਆਪਸੀ ਸਹਿਯੋਗ ਨੂੰ ਨਵੀਂ ਦਿਸ਼ਾ ਦੇਣ ਲਈ ਸਹਿਮਤ

ਟੀ-20 ਵਿਸ਼ਵ ਕੱਪ 2026 : ਭਾਰਤ ਦੀ ਜ਼ਿੰਬਾਬਵੇ ‘ਤੇ ਸ਼ਾਨਦਾਰ ਜਿੱਤ

ਭਾਰਤੀ ਮਿਉਚੁਅਲ ਫੰਡ ਸ਼੍ਰੇਣੀਆਂ ਵਿੱਚ ਵੱਡਾ ਬਦਲਾਅ