ਓਮ ਬਿਰਲਾ ਨੇ ਕਿੱਟੂਰ ਰਾਣੀ ਚੇਨੰਮਾ ਦੀ ਮੂਰਤੀ ‘ਤੇ ਫੁੱਲ ਮਾਲਾਵਾਂ ਭੇਟ ਕੀਤੀਆਂ

ਨਵੀਂ ਦਿੱਲੀ – ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾ ਨੇ ਅੱਜ ਸੰਸਦ ਕੰਪਲੈਕਸ ਵਿੱਚ ਪ੍ਰੇਰਨਾ ਸਥਲ ਵਿਖੇ ਕਿੱਟੂਰ ਰਾਣੀ ਚੇਨੰਮਾ ਦੀ ਮੂਰਤੀ ‘ਤੇ ਫੁੱਲ ਮਾਲਾਵਾਂ ਭੇਟ ਕੀਤੀਆਂ।ਕੇਂਦਰੀ ਖਪਤਕਾਰ, ਖੁਰਾਕ ਅਤੇ ਜਨਤਕ ਵੰਡ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ, ਸ਼੍ਰੀ ਪ੍ਰਹਲਾਦ ਜੋਸ਼ੀ; ਇਸ ਮੌਕੇ ‘ਤੇ ਜਲ ਸ਼ਕਤੀ ਅਤੇ ਰੇਲ ਰਾਜ ਮੰਤਰੀ ਸ਼੍ਰੀ ਵੀ. ਸੋਮੰਨਾ ਅਤੇ ਹੋਰ ਪਤਵੰਤਿਆਂ ਨੇ ਵੀ ਰਾਣੀ ਚੇਨੰਮਾ ਨੂੰ ਸ਼ਰਧਾਂਜਲੀ ਭੇਟ ਕੀਤੀ।ਰਾਣੀ ਚੇਨੰਮਾ ਨੇ 19ਵੀਂ ਸਦੀ ਦੇ ਅਰੰਭ ਵਿੱਚ ਬਿ੍ਰਟਿਸ਼ ਫੌਜਾਂ ਦੇ ਖਿਲਾਫ ਇੱਕ ਅਜਿਹੇ ਸਮੇਂ ਵਿੱਚ ਯੁੱਧ ਦੀ ਅਗਵਾਈ ਕੀਤੀ ਜਦੋਂ ਜ਼ਿਆਦਾਤਰ ਸ਼ਾਸਕਾਂ ਨੂੰ ਅੰਗਰੇਜ਼ਾਂ ਦੇ ਭੈੜੇ ਇਰਾਦਿਆਂ ਬਾਰੇ ਪਤਾ ਨਹੀਂ ਸੀ। ਉਹ ਬਿ੍ਰਟਿਸ਼ ਈਸਟ ਇੰਡੀਆ ਕੰਪਨੀ ਵਿਰੁੱਧ ਹਥਿਆਰਬੰਦ ਬਗਾਵਤ ਦੀ ਅਗਵਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਸੁਤੰਤਰਤਾ ਸੈਨਾਨੀਆਂ ਵਿੱਚੋਂ ਸੀ।

Related posts

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

ਭਾਰਤੀ ਡਾਕ ਅੱਜ 17 ਮਾਰਚ ਤੋਂ ਨਵੀਂ ਐਕਸਪ੍ਰੈਸ ਡਿਲੀਵਰੀ ਸੇਵਾ ਸ਼ੁਰੂ ਕਰ ਰਿਹਾ

ਟੀਕਿਆਂ ਨੇ ਦੁਨੀਆ ਭਰ ਵਿੱਚ ਖਤਰਨਾਕ ਬਿਮਾਰੀਆਂ ਨੂੰ ਖਤਮ ਜਾਂ ਪੂਰੀ ਤਰ੍ਹਾਂ ਕੰਟਰੋਲ ਕੀਤਾ