ਓਲੀ ਪੋਪ ਨੂੰ ਬੋਲਡ ਕਰ ਕੇ ਬੁਮਰਾਹ ਨੇ ਤੋੜਿਆ ਕਪਿਲ ਦੇਵ ਦਾ ਵੱਡਾ ਰਿਕਾਰਡ

ਨਵੀਂ ਦਿੱਲੀ – ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ ਦੇ ਚੌਥੇ ਮੈਚ ਵਿਚ ਇਕ ਖ਼ਾਸ ਕੀਰਤੀਮਾਨ ਸਥਾਪਤ ਕੀਤਾ। ਕੇਨਿੰਗਸਟਨ ਓਵਲ ਵਿਚ ਦੂਜੀ ਪਾਰੀ ਵਿਚ ਆਪਣਾ ਪਹਿਲਾ ਵਿਕਟ ਲੈਂਦੇ ਹੀ ਉਹ ਟੈਸਟ ਕ੍ਰਿਕਟ ਵਿਚ ਸਭ ਤੋਂ ਤੇਜ਼ 100 ਵਿਕਟਾਂ ਹਾਸਲ ਕਰਨ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਬਣ ਗਏ। ਬੁਮਰਾਹ ਨੇ ਇਸ ਮਾਮਲੇ ਵਿਚ ਸਾਬਕਾ ਭਾਰਤੀ ਦਿੱਗਜ ਕਪਿਲ ਦੇਵ ਨੂੰ ਪਿੱਛੇ ਛੱਡਿਆ।

ਭਾਰਤ ਤੇ ਇੰਗਲੈਂਡ ਦਰਮਿਆਨ ਖੇਡੀ ਜਾ ਰਹੀ ਸੀਰੀਜ ਦੇ ਚੌਥੇ ਟੈਸਟ ਮੈਚ ਵਿਚ ਬੁਮਰਾਹ ਨੇ ਪਿਛਲੀ ਪਾਰੀ ਵਿਚ ਅਰਧ-ਸੈਂਕੜੀ ਪਾਰੀ ਖੇਡਣ ਵਾਲੇ ਓਲੀ ਪੋਪ ਨੂੰ ਕਲੀਨ ਬੋਲਡ ਕਰ ਕੇ ਟੈਸਟ ਵਿਚ ਆਪਣਾ 100ਵਾਂ ਵਿਕਟ ਹਾਸਲ ਕੀਤਾ। ਪਹਿਲੀ ਪਾਰੀ ਵਿਚ ਉਨ੍ਹਾਂ ਨੇ 2 ਵਿਕਟ ਹਾਸਲ ਕੀਤੇ ਸਨ ਤੇ ਉਨ੍ਹਾਂ ਨੂੰ ਆਪਣਾ 100ਵਾਂ ਟੈਸਟ ਵਿਕਟ ਹਾਸਲ ਕਰਨ ਲਈ ਇਕ ਪਾਰੀ ਦਾ ਇੰਤਜ਼ਾਰ ਕਰਨਾ ਪਿਆ। ਕਮਾਲ ਦੀ ਗੱਲ ਇਹ ਹੈ ਕਿ ਟੈਸਟ ਕੈਰੀਅਰ ਦਾ ਪਹਿਲਾ ਵਿਕਟ ਵੀ ਉਨ੍ਹਾਂ ਨੇ ਬੱਲੇਬਾਜ਼ ਨੂੰ ਬੋਲਡ ਕਰ ਕੇ ਹਾਸਲ ਕੀਤਾ ਸੀ।

Related posts

ਖ਼ਾਲਸਾ ਹਾਕੀ ਅਕੈਡਮੀ ਨੇ ‘ਤੀਜੇ ਹਾਕੀ ਇੰਡੀਆ ਸਬ-ਜੂਨੀਅਰ ਮਹਿਲਾ ਅਕੈਡਮੀ ਚੈਂਪੀਅਨਸ਼ਿਪ’ ’ਚ ਚਾਂਦੀ ਦਾ ਤਗਮਾ ਜਿੱਤਿਆ

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’