ਕਬੱਡੀ ਖਿਡਾਰਨ ਸਾਕਸ਼ੀ ਪੂਨੀਆ ਅਤੇ ਪਹਿਲਵਾਨ ਸੁਸ਼ਾਂਤ ਬੋਰਾ ਵਿਆਹ ਦੇ ਬੰਧਨ ‘ਚ ਬੱਝੇ

ਕਬੱਡੀ ਖਿਡਾਰਨ ਸਾਕਸ਼ੀ ਪੂਨੀਆ ਅਤੇ ਅੰਤਰਰਾਸ਼ਟਰੀ ਭਲਵਾਨ ਸੁਸ਼ਾਂਤ ਬੋਰਾ ਵਿਆਹ ਦੇ ਬੰਧਨ ‘ਚ ਬੱਝ ਗਏ ਹਨ।

ਰੋਹਤਕ – ਅਰਜੁਨ ਪੁਰਸਕਾਰ ਜੇਤੂ ਕਬੱਡੀ ਖਿਡਾਰਨ ਸਾਕਸ਼ੀ ਪੂਨੀਆ ਅਤੇ ਜੀਂਦ ਦੇ ਅੰਤਰਰਾਸ਼ਟਰੀ ਪਹਿਲਵਾਨ ਸੁਸ਼ਾਂਤ ਬੋਰਾ ਬੀਤੀ ਰਾਤ ਵਿਆਹ ਦੇ ਬੰਧਨ ਵਿੱਚ ਬੱਝ ਗਏ। ਵਿਆਹ ਗੋਹਾਨਾ ਰੋਡ ‘ਤੇ ਇੱਕ ਬੈਂਕੁਇਟ ਹਾਲ ਵਿੱਚ ਇੱਕ ਰਵਾਇਤੀ ਸਮਾਰੋਹ ਵਿੱਚ ਹੋਇਆ, ਜਿਸ ਵਿੱਚ ਮੰਤਰੀ, ਸਿਆਸਤਦਾਨ, ਖਿਡਾਰੀ ਅਤੇ ਵੀ.ਆਈ.ਪੀ. ਮਹਿਮਾਨ ਸ਼ਾਮਲ ਹੋਏ। ਸ਼੍ਰੀ ਬਾਲਾਜੀ ਨਗਰ ਵਿੱਚ ਸਾਕਸ਼ੀ ਦੇ ਵਿਆਹ ਦੀਆਂ ਤਿਆਰੀਆਂ ਸਵੇਰ ਤੋਂ ਹੀ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜਾਰੀ ਸਨ

ਹਰਿਆਣਾ ਦੇ ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਦੇ ਪੁੱਤਰ ਅਨਿਲ, ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਦੇ ਪ੍ਰਤੀਨਿਧੀ, ਬੜੌਦਾ ਦੇ ਵਿਧਾਇਕ ਇੰਦੁਰਾਜ ਭਾਲੂ, ਵਿਧਾਇਕ ਭਾਰਤ ਭੂਸ਼ਣ ਬੱਤਰਾ, ਸਾਬਕਾ ਵਿਧਾਇਕ ਜਗਬੀਰ, ਹਿਮਾਂਸ਼ੂ ਗਰੋਵਰ, ਸਤੀਸ਼ ਨੰਦਲ, ਐਥਲੀਟ ਮੌਸਮ ਖੱਤਰੀ ਅਤੇ ਕਈ ਹੋਰ ਸ਼ਖਸੀਅਤਾਂ ਨੇ ਵਿਆਹ ਦੇ ਵਿੱਚ ਸ਼ਿਰਕਤ ਕੀਤੀ।

ਵਰਨਣਯੋਗ ਹੈ ਕਿ ਸਾਕਸ਼ੀ ਪੂਨੀਆ ਮੂਲ ਰੂਪ ਵਿੱਚ ਸੋਨੀਪਤ ਦੇ ਗੋਹਾਨਾ ਦੇ ਬਿਛਪੜੀ ਦੇ ਰਹਿਣ ਵਾਲੀ ਹੈ ਅਤੇ ਪਰਿਵਾਰ ਹੁਣ ਰੋਹਤਕ ਵਿੱਚ ਰਹਿੰਦਾ ਹੈ।

Related posts

‘ਸਲਾਨਾ ਇਨਾਮ ਵੰਡ ਸਮਾਗਮ-ਮੈਜੀਕਲ ਵਾਈਬਸ’ (ਜੂਨੀਅਰ) ਕਰਵਾਇਆ ਗਿਆ

ਨੈਸ਼ਨਲ ਗੱਤਕਾ ਐਸੋਸੀਏਸ਼ਨ ਨੇ ਸਰਟੀਫਿਕੇਸ਼ਨ ਰਾਹੀਂ ਰੈਫ਼ਰੀਸ਼ਿੱਪ ਦਾ ਮਿਆਰ ਵਧਾਇਆ

‘ਵੇਨ ਕੋਡ ਮੀਟਸ ਕੇਅਰ: ਟਰਾਂਸਫਾਰਮਿੰਗ ਹੈਲਥ ਕੇਅਰ ਥਰੂ ਕੰਪਿਊਟਰ ਸਾਇੰਸ’ ’ਤੇ ਸੈਮੀਨਾਰ ਕਰਵਾਇਆ