ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਲਾਅ ਵਿਖੇ ਕਲਚਰਲ ਕਲੱਬ ਵੱਲੋਂ ਵਿਦਿਆਰਥੀਆਂ ਲਈ ਲੇਖ ਪ੍ਰਤੀਯੋਗਤਾ ਕਰਵਾਈ ਗਈ। ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਪ੍ਰੋ. (ਡਾ.) ਜਸਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਈ ਗਈ ਉਕਤ ਪ੍ਰਤੀਯੋਗਤਾ ’ਚ ਬੀ. ਏ. ਐਲ. ਐਲ. ਬੀ. (ਪੰਜ ਸਾਲਾ ਕੋਰਸ), ਬੀ.ਕਾਮ. ਐਲ. ਐਲ. ਬੀ. (ਪੰਜ ਸਾਲਾ ਕੋਰਸ) ਅਤੇ ਐਲ. ਐਲ. ਬੀ. (ਤਿੰਨ ਸਾਲਾ ਕੋਰਸ) ਵੱਖ-ਵੱਖ ਸਮੈਸਟਰ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜਿਸ ’ਚ ਕ੍ਰਮਵਾਰ ਅਰਪਨਜੀਤ ਕੌਰ, ਸ਼ਾਇਨਪ੍ਰੀਤ ਕੌਰ ਅਤੇ ਅੰਤਰਦੀਪ ਕੌਰ ਨੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਸਬੰਧੀ ਪ੍ਰੋ. (ਡਾ.) ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਪ੍ਰਤੀਯੋਗਤਾ ਦਾ ਆਯੋਜਨ ਕਲਚਰਲ ਕਲੱਬ ਦੇ ਇੰਚਾਰਜ ਡਾ. ਹਰਪ੍ਰੀਤ ਕੌਰ ਵੱਲੋਂ ਕੀਤਾ ਗਿਆ ਅਤੇ ਪ੍ਰੋ. ਮਨਸੀਰਤ ਕੌਰ ਅਤੇ ਪ੍ਰੋ. ਪ੍ਰੇਰਨਾ ਸਿੰਘ ਨੇ ਜੱਜ ਵਜੋਂ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਪ੍ਰਤੀਯੋਗਤਾ ’ਚ ਪਹਿਲਾ ਸਥਾਨ ਅਰਪਨਜੀਤ ਕੌਰ ਬੀ. ਏ. ਐਲ. ਐਲ. ਬੀ. (ਪੰਜ ਸਾਲਾ ਕੋਰਸ) ਅਠਵਾਂ ਸਮੈਸਟਰ, ਸ਼ਾਇਨਪ੍ਰੀਤ ਕੌਰ ਬੀ.ਕਾਮ.ਐਲ.ਐਲ.ਬੀ. (ਪੰਜ ਸਾਲਾ ਕੋਰਸ) ਚੌਥਾ ਸਮੈਸਟਰ ਨੇ ਦੂਸਰਾ ਸਥਾਨ ਅਤੇ ਅੰਤਰਦੀਪ ਕੌਰ ਬੀ. ਏ. ਐਲ. ਐਲ. ਬੀ. (ਪੰਜ ਸਾਲਾ ਕੋਰਸ) ਨੇ ਤੀਸਰਾ ਸਥਾਨ ਹਾਸਲ ਕੀਤਾ।
ਇਸ ਮੌਕੇ ਪ੍ਰੋ. (ਡਾ.) ਜਸਪਾਲ ਸਿੰਘ ਨੇ ਕਾਰਜਕਾਰੀ ਪ੍ਰਿੰਸੀਪਲ ਡਾ. ਗੁਨੀਸ਼ਾ ਸਲੂਜਾ ਨਾਲ ਮਿਲ ਕੇ ਜੇਤੂ ਵਿਦਿਆਥੀਆਂ ਨੂੰ ਸਰਟੀਫ਼ਿਕੇਟ ਅਤੇ ਮੋਮੈਟੋ ਨਾਲ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਵਿਦਿਆਥੀਆਂ ਨੂੰ ਪਾਰਟੀਸੀਪੇਸ਼ਨ ਸਰਟੀਫਿਕੇਟ ਪ੍ਰਦਾਨ ਕੀਤੇ। ਇਸ ਮੌਕੇ ਪ੍ਰੋ. (ਡਾ.) ਜਸਪਾਲ ਸਿੰਘ ਨੇ ਜੇਤੂਆਂ ਨੂੰ ਇਨਾਮ ਤਕਸੀਮ ਕਰਨ ਉਪਰੰਤ ਵਧਾਈ ਦਿੰਦਿਆਂ ਭਵਿੱਖ ’ਚ ਹੋਰ ਪ੍ਰਤੀਯੋਗਤਾਵਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਪ੍ਰੇਰਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਉਜਵਲ ਭਵਿੱਖ ਲਈ ਹੋਰ ਵੀ ਮਿਹਨਤ ਅਤੇ ਲਗਨ ਨਾਲ ਪੜਾਈ ਅਤੇ ਕਾਲਜ ਦੀਆਂ ਹੋਰ ਗਤੀਵਿਧੀਆਂ ’ਚ ਭਾਗ ਲੈ ਕੇ ਆਪਣਾ ਅਤੇ ਆਪਣੇ ਕਾਲਜ ਦਾ ਨਾਂ ਰੌਸ਼ਨ ਕਰਨ ਲਈ ਉਤਸ਼ਾਹਿਤ ਕੀਤਾ।