ਕੀ ਐਲੋਨ ਮਸਕ ਤੇ ਜਾਰਜੀਆ ਮੇਲੋਨੀ ਵਿਚਾਲੇ ਰੋਮਾਂਟਿਕ ਰਿਸ਼ਤਾ

ਵਾਸ਼ਿੰਗਟਨ- ਹਾਲ ਹੀ ਵਿਚ ਇਕ ਤਸਵੀਰ ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਉਸ ਵਿਚ ਟੇਸਲਾ ਦੇ ਮਾਲਕ ਐਲੋਨ ਮਸਕ ਨੂੰ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨਾਲ ਇਕ ਈਵੈਂਟ ਵਿਚ ਦੇਖਿਆ ਜਾ ਸਕਦਾ ਹੈ। ਜਦੋਂ ਤੋਂ ਇਹ ਤਸਵੀਰ ਸਾਹਮਣੇ ਆਈ ਹੈ, ਉਦੋਂ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਦੋਵਾਂ ਵਿਚਾਲੇ ਰੋਮਾਂਟਿਕ ਰਿਸ਼ਤਾ ਹੋ ਸਕਦਾ ਹੈ। ਮਸਕ ਅਤੇ ਮੇਲੋਨੀ ਦੋਨਾਂ ਨੂੰ ਇੱਕ ਬਲੈਕ-ਟਾਈ ਅਵਾਰਡ ਸਮਾਰੋਹ ਵਿੱਚ ਇੱਕਠੇ ਦੇਖਿਆ ਗਿਆ ਸੀ, ਜਿੱਥੇ ਦੋਨੋਂ ਇੱਕ ਦੂਜੇ ਨਾਲ ਬਾਂਡਿੰਗ ਕਰਦੇ ਨਜ਼ਰ ਆਏ ਸਨ।ਜਾਰਜੀਆ ਮੇਲੋਨੀ ਨੂੰ ਐਟਲਾਂਟਿਕ ਕੌਂਸਲ ਗਲੋਬਲ ਸਿਟੀਜ਼ਨ ਅਵਾਰਡ ਦਿੰਦੇ ਹੋਏ ਐਲੋਨ ਮਸਕ ਨੇ ਕਿਹਾ, “ਇਹ ਸਨਮਾਨ ਇੱਕ ਅਜਿਹੀ ਔਰਤ ਨੂੰ ਦੇਣਾ ਮੇਰੇ ਲਈ ਸਨਮਾਨ ਦੀ ਗੱਲ ਹੈ, ਜੋ ਬਾਹਰੋਂ ਵੀ ਓਨੀ ਹੀ ਖੂਬਸੂਰਤ ਹੈ ਜਿੰਨੀ ਉਹ ਅੰਦਰੋਂ ਹੈ।” ਉਸ ਨੇ ਕਿਹਾ,”ਜਾਰਜੀਆ ਮੇਲੋਨੀ ਅਜਿਹੀ ਔਰਤ ਹੈ ਜਿਸ ਦੀ ਮੈਂ ਪ੍ਰਸ਼ੰਸਾ ਕਰਦਾ ਹਾਂ, ਜਿਸ ਨੇ ਇਟਲੀ ਦੇ ਪ੍ਰਧਾਨ ਮੰਤਰੀ ਵਜੋਂ ਇੱਕ ਸ਼ਾਨਦਾਰ ਕੰਮ ਕੀਤਾ ਹੈ।” ਐਲੋਨ ਮਸਕ ਨੇ ਕਿਹਾ, “ਉਹ ਇੱਕ ਅਜਿਹੀ ਔਰਤ ਹੈ ਜੋ ਭਰੋਸੇਮੰਦ, ਇਮਾਨਦਾਰ ਅਤੇ ਸੱਚੀ ਹੈ ਅਤੇ ਸਿਆਸਤਦਾਨਾਂ ਬਾਰੇ ਹਮੇਸ਼ਾ ਅਜਿਹਾ ਨਹੀਂ ਕਿਹਾ ਜਾ ਸਕਦਾ।” ਉਸਨੇ ਆਪਣੇ ਅਧਿਕਾਰਤ ਐਕਸ ਅਕਾਉਂਟ ‘ਤੇ ਪ੍ਰਸ਼ੰਸਾ ਲਈ ਮਸਕ ਦਾ ਧੰਨਵਾਦ ਵੀ ਕੀਤਾ।

Related posts

ਬਿਨਾਂ ਪਰਮਿਟ ਹੱਜ ਕਰਨ ‘ਤੇ 25 ਲੱਖ ਰੁਪਏ ਜੁਰਮਾਨਾ ਹੋ ਸਕਦਾ !

ਈਰਾਨ ਨੇ ਅਮਰੀਕਾ ਉਪਰ ਯੁੱਧ ਨੂੰ ਭੜਕਾਉਣ ਦਾ ਦੋਸ਼ ਲਗਾਇਆ

ਭਾਰਤ-ਆਸਟ੍ਰੀਆ ਵਲੋਂ ਵਪਾਰ, ਨਿਵੇਸ਼ ਅਤੇ ਹਰੀ ਤਕਨਾਲੋਜੀ ‘ਚ ਸਹਿਯੋਗ ਵਧਾਉਣ ‘ਤੇ ਜ਼ੋਰ