ਕੁਵੈਤ ਤੇ ਹੁਕਮਰਾਨ ਅਮੀਰ ਸ਼ੇਖ਼ ਨਵਾਫ਼ ਅਹਿਮਦ ਦਾ ਇੰਤਕਾਲ

ਦੁਬਈ – ਕੁਵੈਤ ਦੇ ਸਰਕਾਰੀ ਟੈਲੀਵਿਜ਼ਨ ਨੇ ਕਿਹਾ ਕਿ ਦੇਸ਼ ਦੇ ਸ਼ਾਸਕ ਅਮੀਰ ਸ਼ੇਖ਼ ਨਵਾਫ ਅਲ ਅਹਿਮਦ ਅਲ ਸਬਾਹ ਦਾ 86 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਨਵੰਬਰ ਦੇ ਅਖੀਰ ਵਿੱਚ ਸ਼ੇਖ਼ ਨਵਾਫ ਨੂੰ ਕਿਸੇ ਬਿਮਾਰੀ ਕਾਰਨ ਹਸਪਤਾਲ ਲਿਜਾਇਆ ਗਿਆ ਸੀ। ਉਨ੍ਹਾਂ ਨੇ ਮਾਰਚ 2021 ਵਿੱਚ ਡਾਕਟਰੀ ਜਾਂਚਾਂ ਲਈ ਅਮਰੀਕਾ ਦੀ ਯਾਤਰਾ ਕੀਤੀ ਸੀ। ਇਰਾਕ ਅਤੇ ਸਾਊਦੀ ਅਰਬ ਦੀ ਸਰਹੱਦ ਨਾਲ ਲੱਗਦੇ ਮੱਧ ਪੂਰਬੀ ਦੇਸ਼ ਵਿੱਚ ਕੁਵੈਤ ਦੇ ਨੇਤਾਵਾਂ ਦੀ ਸਿਹਤ ਇੱਕ ਸੰਵੇਦਨਸ਼ੀਲ ਮਾਮਲਾ ਬਣੀ ਹੋਈ ਹੈ। ਸ਼ੇਖ ਨਵਾਫ ਨੇ ਆਪਣੇ ਮਰਹੂਮ ਸ਼ੇਖ ਸਬਾਹ ਅਲ ਅਹਿਮਦ ਅਲ ਸਬਾਹ ਦੀ 2020 ਦੀ ਮੌਤ ਤੋਂ ਬਾਅਦ ਅਮੀਰ ਵਜੋਂ ਸਹੁੰ ਚੁੱਕੀ ਸੀ।

Related posts

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

ਡੁਬਈ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ‘ਤੇ ਹੋ ਸਕਦੀ ਕੈਦ ਤੇ ਦੇਸ਼ ਨਿਕਾਲਾ

ਮਿਡਲ-ਈਸਟ ਯੁੱਧ : ਭਾਰਤ ਵਲੋਂ ਨਵੀਂ ਦਿੱਲੀ ‘ਚ ਕੰਟਰੋਲ ਰੂਮ ਸਥਾਪਿਤ