ਕੇਐੱਮਪੀ ’ਤੇ ਭਿਆਨਕ ਸੜਕ ਹਾਦਸਾ

ਬਹਾਦਰਗੜ੍ਹ – ਝੱਜਰ ’ਚ ਬਾਦਲੀ ਕੋਲ ਕੁੰਡਲੀ-ਮਾਨੇਸਰ-ਪਲਵਲ ਕੇਐੱਮਪੀ ਐਕਸਪ੍ਰੈੱਸ ਵੇਅ ’ਤੇ ਭਿਆਨਕ ਹਾਦਸਾ ਹੋਇਆ ਹੈ। ਕਈ ਵਾਹਨਾਂ ਦੀ ਟੱਕਰ ’ਚ ਕਰੀਬ 9 ਲੋਕਾਂ ਦੀ ਮੌਤ ਹੋਣ ਦੀ ਅਹਿਮ ਸੂਚਨਾ ਹੈ, ਉਥੇ ਹੀ ਕਈ ਲੋਕ ਜ਼ਖ਼ਮੀ ਹੋਏ ਹਨ। ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਬਹਾਦਰਗੜ੍ਹ ਦੇ ਸਿਵਲ ਹਸਪਤਾਲ ’ਚ ਲਿਜਾਇਆ ਗਿਆ ਹੈ। ਲਾਸ਼ਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਪੁਲਿਸ ਨੂੰ ਸੂਚਨਾ ਮਿਲਣ ’ਤੇ ਪੁਲਿਸ ਵੀ ਮੌਕੇ ’ਤੇ ਪਹੁੰਚੀ ਹੈ ਤਾਂ ਉਥੇ ਹੀ ਮਿ੍ਰਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਝੱਜਰ ਏਸੀਪੀ ਯਸ਼ਵਰਧਨ ਨੇ ਦੱਸਿਆ ਕਿ ਅੱਜ ਸਵੇਰੇ ਇਕ ਅਰਟਿਗਾ ਗੱਡੀ ’ਚ ਕਰੀਬ 11 ਲੋਕ ਸਵਾਰ ਹੋ ਕੇ ਜਾ ਰਹੇ ਸਨ ਅਤੇ ਉਨ੍ਹਾਂ ਨੇ ਆਪਣੀ ਗੱਡੀ ਨੂੰ ਰੋਡ ’ਤੇ ਖੜ੍ਹੀ ਕੀਤਾ ਹੋਇਆ ਸੀ। ਚਾਲਕ ਜਿਵੇਂ ਹੀ ਗੱਡੀ ਲੈ ਕੇ ਚੱਲਿਆ ਤਾਂ ਇਸੀ ਦੌਰਾਨ ਪਿੱਛੇ ਤੋਂ ਆ ਰਹੇ ਇਕ ਟਰੱਕ ਨੇ ਅਰਟਿਗਾ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਗੱਡੀ ’ਚ ਸਵਾਰ ਦਸ ਲੋਕਾਂ ’ਚੋਂ 8 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਬੱਚੇ ਗੰਭੀਰ ਜ਼ਖ਼ਮੀ ਹਨ, ਇਨ੍ਹਾਂ ਦੀ ਜਾਨ ਬਚ ਸਕਦੀ ਹੈ।ਹਾਲੇ ਮਿ੍ਰਤਕਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪਛਾਣ ਹਾਲੇ ਨਹੀਂ ਹੋ ਸਕੀ। ਮਿ੍ਰਤਕ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਦੇ ਰਹਿਣ ਵਾਲੇ ਸਨ। ਬਹਾਦਰਗੜ੍ਹ ਦੇ ਸਿਵਲ ਹਸਪਤਾਲ ’ਚ ਜੋ ਕਰੀਬ ਦੋ ਢਾਈ ਸਾਲ ਦੀ ਬੱਚੀ ਹੈ, ਉਹ ਆਪਣੇ ਪਾਪਾ ਦਾ ਨਾਮ ਓਮੇਸ਼ ਅਤੇ ਮੰਮੀ ਦਾ ਨਾਮ ਆਰਤੀ ਦੱਸ ਰਹੀ ਹੈ।ਮਿ੍ਰਤਕਾਂ ’ਚ ਚਾਰ ਆਦਮੀ, ਤਿੰਨ ਔਰਤਾਂ ਅਤੇ ਕਰੀਬ ਢੇਡ ਸਾਲ ਦਾ ਬੱਚਾ ਹੈ। ਜੋ ਕਰੀਬ ਢਾਈ ਸਾਲ ਦੀ ਬੱਚੀ ਹੈ। ਉਸਦੇ ਪੈਰ ’ਚ ਸੱਟ ਲੱਗੀ ਹੈ। ਅੱਠ ਮਿ੍ਰਤਕਾਂ ’ਚੋਂ ਸਿਰਫ਼ ਇਕ ਬੱਚੇ ਦਾ ਸਿਰ ਬਚਿਆ ਹੋਇਆ ਹੈ। ਇਕ ਔਰਤ ਦਾ ਕੁਝ ਹੱਦ ਤਕ ਸਿਰ ਬਚਿਆ ਹੈ। ਬਾਕੀ ਸਭ ਬੁਰੀ ਤਰ੍ਹਾਂ ਕੁਚਲ ਕੇ ਖ਼ਤਮ ਹੋ ਗਏ।

Related posts

ਭਾਰਤ ਵਲੋਂ ਪੱਛਮੀ ਏਸ਼ੀਆ ਵਿੱਚ ਮੁੜ ਹਮਲਿਆਂ ‘ਤੇ ਚਿੰਤਾ ਦਾ ਪ੍ਰਗਟਾਵਾ

AI ਖੇਤਰ ‘ਚ ਰਿਲਾਇੰਸ ਇੰਫਰਾਸਟਰੱਕਚਰ ਦੀ ਨਵੀਆਂ ਤਕਨੀਕਾਂ ਵਿੱਚ ਸ਼ੁਰੂਆਤ

7.7 ਫੀਸਦੀ ਜੀਡੀਪੀ ਵਾਧਾ ਲੰਬੇ ਆਰਥਿਕ ਸੁਧਾਰਾਂ ਦਾ ਨਤੀਜਾ – ਵਣਜ ਮੰਤਰੀ ਗੋਇਲ