ਕੇਰਲ ’ਚ ਸੰਘ ਵਰਕਰਾਂ ਦੀ ਹੱਤਿਆ ਦੀ ਐੱਨਆਈ ਜਾਂਚ ਹੋਵੇ : ਭਾਜਪਾ

ਤਿਰੁਵੰਨਤਪੁਰਮ – ਭਾਜਪਾ ਕੇਰਲ ’ਚ ਸੰਘ ਵਰਕਰਾਂ ਦੀ ਹੱਤਿਆ ਦੇ ਮਾਮਲਿਆਂ ਦੀ ਐੱਨਆਈਏ ਤੋਂ ਜਾਂਚ ਕਰਵਾਉਣਾ ਚਾਹੁੰਦੀ ਹੈ। ਇਸ ਮੰਗ ’ਤੇ ਪਾਰਟੀ ਵੀਰਵਾਰ ਨੂੰ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ’ਚ ਮੁਜ਼ਾਹਰੇ ਕਰਕੇ ਸਰਕਾਰ ’ਤੇ ਦਬਾਅ ਬਣਾਏਗੀ। ਇਹ ਜਾਣਕਾਰੀ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਪੀ ਸੁਧੀਰ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਹੁਣੇ ਜਿਹੇ ਪਲੱਕੜ ਤੇ ਤ੍ਰਿਸ਼ੂਰ ’ਚ ਆਰਐੱਸਐੱਸ ਦੇ ਵਕਰਕਾਂ ਦੀ ਹੱਤਿਆ ਦੀ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਜਾਂਚ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਦਾ ਦੋਸ਼ ਹੈ ਕਿ ਇਨ੍ਹਾਂ ਹੱਤਿਆਵਾਂ ਪਿੱਛੇ ਐੱਸਡੀਪੀਆਈ ਦਾ ਹੱਥ ਹੈ ਤੇ ਖੱਬੇ ਪੱਖੀ ਸਰਕਾਰ ਐੱਸਡੀਪੀਆਈ ਦਾ ਸਮਰਥਨ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ 25 ਨਵੰਬਰ ਨੂੰ ਭਾਜਪਾ ਸੂਬੇ ਦੇ ਸਾਰੇ ਕਲੈਕਟਰਾਂ ’ਚ ਜਲੂਸ ਕੱਢ ਕੇ ਮੁਜ਼ਾਹਰੇ ਕਰੇਗੀ ਤੇ ਮਾਮਲਿਆਂ ਦੀ ਐੱਨਆਈਏ ਜਾਂਚ ਦੀ ਮੰਗ ਕਰੇਗੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੇਰਲ ਦੇ ਪਲੱਕੜ ਜ਼ਿਲ੍ਹੇ ’ਚ ਆਰਐੱਸਐੱਸ ਦੇ ਵਰਕਰਾਂ ਦੀ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਬੀਤੀ 15 ਨਵੰਬਰ ਨੂੰ ਜਾਣਕਾਰੀ ਦਿੱਤੀ ਕਿ ਮਿ੍ਰਤਕ ਦੀ ਪਛਾਣ ਐੱਸ ਸੰਜੀਤ ਦੇ ਰੂਪ ’ਚ ਹੋਈ ਸੀ ਤੇ ਉਸ ’ਤੇ ਹਮਲਾ ਉਦੋਂ ਕੀਤਾ ਗਿਆ ਜਦੋਂ ਉਹ ਆਪਣੀ ਪਤਨੀ ਨਾਲ ਬਾਈਕ ’ਤੇ ਕੀਤੇ ਜਾ ਰਿਹਾ ਸੀ।

Related posts

ਬਿਹਾਰ ਸਰਕਾਰ ਦਾ ਉਦੇਸ਼ ਗੰਨੇ ਦੀ ਖੇਤੀ ਤੇ ਖੰਡ ਉਦਯੋਗ ਨਾਲ ਕਿਸਾਨਾਂ ਦੀ ਆਮਦਨ ਵਧਾਉਣਾ ਹੈ।

ਪੱਛਮੀ ਏਸ਼ੀਆ ਸੰਕਟ ‘ਤੇ ਸਰਕਾਰ ਵਲੋਂ ਰਾਜ ਸਭਾ ਵਿੱਚ ਜਾਣਕਾਰੀ ਮੁਹੱਈਆ ਕਰਵਾਈ

ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਟੀ-20 ਵਿਸ਼ਵ ਕੱਪ 2026 ‘ਚ ਹਰਾ ਕੇ ਕਾਇਮ ਕੀਤੇ ਕਈ ਨਵੇਂ ਰਿਕਾਰਡ