ਕੈਨੇਡਾ ‘ਚ ਹਰਨੇਕ ਸਿੰਘ ਤੂਰ ਤੇ ਪਰਮਜੀਤ ਸਿੰਘ ਗਿੱਲ ਨੇ ਜਿੱਤੇ 11 ਤਗਮੇ ਮੁਕਾਬਲਿਆਂ ‘ਚ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ 360 ਅਥਲੀਟਾਂ ਨੇ ਲਿਆ ਸੀ ਹਿੱਸਾ

ਮਾਂਟਰੀਅਲ – ਕੈਨੇਡਾ ਦੇ ਕਿਊਬਕ ਸੂਬੇ ਦੇ ਸ਼ਹਿਰ ਮਾਂਟਰੀਅਲ ਵਿਖੇ ਹੋਏ ਕੈਨੇਡੀਅਨ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਟਰੈਕ ਐਂਡ ਫੀਲਡ ਮੁਕਾਬਲਿਆਂ ਵਿਚ ਭਾਰਤੀ ਫ਼ੌਜ ਦੇ ਸੇਵਾਮੁਕਤ ਕਰਨਲ ਐਲਡਰਗਰੋਵ ਨਿਵਾਸੀ ਪੰਜਾਬੀ ਐਥਲੀਟ ਹਰਨੇਕ ਸਿੰਘ ਤੂਰ 78 ਸਾਲਾ ਨੇ 6 ਅਤੇ ਐਬਟਸਫੋਰਡ ਨਿਵਾਸੀ ਖਿਡਾਰੀ ਪਰਮਜੀਤ ਸਿੰਘ ਗਿੱਲ ਨੇ 5 ਤਮਗੇ ਜਿੱਤੇ ਹਨ।ਜ਼ਿਲ੍ਹਾ ਲੁਧਿਆਣਾ ਦੇ ਜਗਰਾਉਂ ਨੇੜਲੇ ਪਿੰਡ ਕੋਠੇ ਸ਼ੇਰ ਜੰਗ ਸਿੰਘ ਦੇ ਕਰਨਲ ਹਰਨੇਕ ਸਿੰਘ ਤੂਰ ਨੇ 75 ਤੋਂ 79 ਸਾਲ ਦੀ ਉਮਰ ਵਰਗ ਦੇ ਹੈਮਰ ਥਰੋ, ਜੈਵਲਿਨ ਥਰੋ, ਵੇਟ ਥਰੋ, ਪੈਥਾਲੌਨ ਤੇ ਡਿਸਕਸ ਥਰੋ ਤੇ ਸ਼ਾਟਪੁੱਟ ਮੁਕਾਬਲਿਆਂ ਵਿਚ 4 ਸੋਨੇ ਦੇ ਤੇ 2 ਚਾਂਦੀ ਦਾ ਤਗਮਾ ਜਿੱਤੇ। ਜਦ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਨੇੜਲੇ ਪਿੰਡ ਖੋਖਰ ਦੇ ਪਰਮਜੀਤ ਸਿੰਘ ਗਿੱਲ ਨੇ 65 ਤੋਂ 69 ਸਾਲ ਦੀ ਉਮਰ ਵਰਗ ਦੇ ਹੈਮਰ ਥਰੋ, ਵੇਟ ਥਰੋ, ਸ਼ਾਟਪੁੱਟ ਪੈਥਾਲੌਨ ਤੇ ਡਿਸਕਸ ਥਰੋ ਮੁਕਾਬਾਲਿਆਂ ਵਿਚ 4 ਸੋਨੇ ਦੇ ਤੇ ਇਕ ਚਾਂਦੀ ਦਾ ਤਗਮਾ ਜਿੱਤਿਆ।ਇਨ੍ਹਾਂ ਐਥਲੈਟਿਕ ਮੁਕਾਬਲਿਆਂ ‘ਚ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ 360 ਅਥਲੀਟਾਂ ਨੇ ਹਿੱਸਾ ਲਿਆ। ਕਰਨਲ ਹਰਨੇਕ ਸਿੰਘ ਤੂਰ ਭਾਰਤੀ ਫ਼ੌਜ ਵਿਚ ਸੇਵਾਵਾਂ ਦੌਰਾਨ ਸਿੱਖ ਰਜਮੈਂਟ ਰਾਮਗੜ੍ਹ ਦੇ ਕਮਾਂਡੈਂਟ ਰਹੇ ਹਨ।

Related posts

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੇ ਓਮਾਨ ਨੂੰ ਹਰਾ ਕੇ ਆਖਰੀ ਮੈਚ ਜਿੱਤਿਆ

ਟੀ-20 ਵਿਸ਼ਵ ਕੱਪ 2026 : ਨਿਊਜ਼ੀਲੈਂਡ ਨੇ ਕੈਨੇਡਾ ਨੂੰ ਹਰਾ ਕੇ ਸੁਪਰ 8 ‘ਚ ਜਗ੍ਹਾ ਬਣਾਈ

ਮਾਨਸਾ ਦੇ ਖਾਲਸਾ ਕ੍ਰਿਕਟ ਗਰਾਊਂਡ ਦੀ ਆਪਣੀ ਵਿਲੱਖਣ ਪਹਿਚਾਣ – ਮੀਤ ਹੇਅਰ