ਕੈਨੇਡਾ ਚ ਹਿੰਦੂ ਮੰਦਰ ਦਾ ਪੁਜਾਰੀ ਮੁੜ ਬਹਾਲ

ਬਰੈਂਪਟਨ- ਕੈਨੇਡਾ ਦੇ ਬਰੈਂਪਟਨ ਸਥਿਤ ਹਿੰਦੂ ਸਭਾ ਮੰਦਰ ਦੇ ਪੁਜਾਰੀ ਰਾਜਿੰਦਰ ਪ੍ਰਸਾਦ ਨੂੰ ਮੁਅੱਤਲ ਕਰਨ ਤੋਂ ਬਾਅਦ ਬਹਾਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਮੰਦਰ ਕੰਪਲੈਕਸ ‘ਚ ਸ਼ਰਧਾਲੂਆਂ ‘ਤੇ ਖਾਲਿਸਤਾਨ ਸਮਰਥਕਾਂ ਵੱਲੋਂ ਕੀਤੇ ਹਮਲੇ ਤੋਂ ਬਾਅਦ ਹਿੰਦੂਆਂ ਦੀ ਏਕਤਾ ਦਾ ਸੱਦਾ ਦਿੰਦੇ ਹੋਏ ਭਾਸ਼ਣ ਦਿੱਤਾ ਸੀ। ਮੰਦਰ ਸੰਗਠਨ ਨੇ ਪਹਿਲਾਂ ਉਨ੍ਹਾਂ ਦੇ ਭਾਸ਼ਣ ਨੂੰ ਲੈ ਕੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਸੀ, ਪਰ ਦੋ ਦਿਨਾਂ ਦੀ ਸਮੀਖਿਆ ਤੋਂ ਬਾਅਦ ਉਨ੍ਹਾਂ ਨੂੰ ਬਹਾਲ ਕਰ ਦਿੱਤਾ ਗਿਆ। ਪੁਜਾਰੀ ਨੇ ਹਮਲੇ ਤੋਂ ਬਾਅਦ ਸੈਂਕੜੇ ਹਿੰਦੂਆਂ ਨੂੰ ਸੰਬੋਧਨ ਕਰਦੇ ਹੋਏ ਹਿੰਸਕ ਬਿਆਨਬਾਜ਼ੀ ਕੀਤੀ ਸੀ।ਤੁਹਾਨੂੰ ਦੱਸ ਦੇਈਏ ਕਿ ਹੱਥਾਂ ਵਿੱਚ ਖਾਲਿਸਤਾਨੀ ਝੰਡੇ ਲੈ ਕੇ ਆਏ ਹਮਲਾਵਰਾਂ ਨੇ ਮੰਦਰ ਦੇ ਅੰਦਰ ਸ਼ਰਧਾਲੂਆਂ ਦੀ ਕੁੱਟਮਾਰ ਕੀਤੀ। ਉਨ੍ਹਾਂ ਨੇ ਮੰਦਰ ‘ਚ ਮੌਜੂਦ ਲੋਕਾਂ ‘ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਕੈਨੇਡਾ ਨੇ ਸਾਰਜੈਂਟ ਹਰਿੰਦਰ ਸੋਹੀ ਨੂੰ ਮੁਅੱਤਲ ਕਰ ਦਿੱਤਾ ਹੈ।

Related posts

ਬਿਨਾਂ ਪਰਮਿਟ ਹੱਜ ਕਰਨ ‘ਤੇ 25 ਲੱਖ ਰੁਪਏ ਜੁਰਮਾਨਾ ਹੋ ਸਕਦਾ !

ਈਰਾਨ ਨੇ ਅਮਰੀਕਾ ਉਪਰ ਯੁੱਧ ਨੂੰ ਭੜਕਾਉਣ ਦਾ ਦੋਸ਼ ਲਗਾਇਆ

ਭਾਰਤ-ਆਸਟ੍ਰੀਆ ਵਲੋਂ ਵਪਾਰ, ਨਿਵੇਸ਼ ਅਤੇ ਹਰੀ ਤਕਨਾਲੋਜੀ ‘ਚ ਸਹਿਯੋਗ ਵਧਾਉਣ ‘ਤੇ ਜ਼ੋਰ