ਕੈਨੇਡਾ – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਤਵਾਰ ਨੂੰ ਦੇਸ਼ ਵਿਚ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਤੇ ਕਿਹਾ ਕਿ ਉਹ ਕੈਨੇਡਾ ਦੇ ਵਿਸ਼ਵ ਦੇ ਸਭ ਤੋਂ ਵੱਧ ਟੀਕਾਕਰਨ ਵਾਲੇ ਦੇਸ਼ਾਂ ਵਿਚੋਂ ਇਕ ਹੋਣ ਦਾ ਹਵਾਲਾ ਦੇ ਕੇ ਇਕ ਵਾਰ ਫਿਰ ਸੱਤਾ ‘ਚ ਵਾਪਸੀ ਦਾ ਯਤਨ ਕਰਨਗੇ। ਟਰੂਡੋ ਨੇ ਗਵਰਨਰ ਜਨਰਲ ਨਾਲ ਮੁਲਾਕਾਤ ਤੋਂ ਬਾਅਦ ਐਲਾਨ ਕੀਤਾ ਕਿ ਚੋਣਾਂ 20 ਸਤੰਬਰ ਨੂੰ ਹੋਣਗੀਆਂ। ਗਵਰਨਰ ਜਨਰਲ ਰਸਮੀ ਅਹੁਦਾ ਹੁੰਦਾ ਹੈ ਜਿਹੜਾ ਦੇਸ਼ ਦੇ ਪ੍ਰਮੁੱਖ ਤੌਰ ‘ਤੇ ਬ੍ਰਿਟੇਨ ਦੀ ਮਹਾਰਾਣੀ ਐਲਿਜਾਬੈੱਥ-II ਦਾ ਨੁਮਾਇੰਦਾ ਹੁੰਦਾ ਹੈ, ਟਰੂਡੋ ਸੰਸਦ ‘ਚ ਵੱਧ ਤੋਂ ਵੱਧ ਸੀਟਾਂ ‘ਤੇ ਜਿੱਤ ਹਾਸਲ ਕਰਨਾ ਚਾਹੁਣਗੇ। ਉਨ੍ਹਾਂ ਦੀ ਲਿਬਰਲ ਪਾਰਟੀ ਦੋ ਸਾਲ ਪਹਿਲਾਂ ਘੱਟ ਬਹੁਮਤ ‘ਚ ਆ ਗਈ ਸੀ ਤੇ ਬਿੱਲ ਪਾਸ ਕਰਵਾਉਣ ਲਈ ਵਿਰੋਧੀ ਧਿਰ ‘ਤੇ ਨਿਰਭਰ ਸੀ।ਕੈਨੇਡਾ ‘ਚ ਕੋਵਿਡ-19 ਦੀ ਨਵੀਂ ਲਹਿਰ ਦੌਰਾਨ ਇਹ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਇਹ ਲਹਿਰ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦਾ ਕਾਰਨ ਬਣ ਸਕਦੀ ਹੈ। ਟਰੂਡੋ ਪਹਿਲਾਂ ਵਾਂਗ ਦੇਸ਼ ਵਿਚ ਮਸ਼ਹੂਰ ਨਹੀਂ ਹਨ, ਪਰ ਉਨ੍ਹਾਂ ਦੀ ਸਰਕਾਰ ਜਿਸ ਤਰ੍ਹਾਂ ਨਾਲ ਮਹਾਮਾਰੀ ਨਾਲ ਨਜਿੱਠ ਰਹੀ ਹੈ, ਉਸ ਨੂੰ ਸਫ਼ਲ ਕਰਾਰ ਦਿੱਤਾ ਗਿਆ। ਕੈਨੇਡਾ ‘ਚ ਮੌਜੂਦ ਸਮੇਂ ਸਾਰੇ ਨਾਗਰਿਕਾਂ ਲਈ ਲੋੜੀਂਦੀ ਗਿਣਤੀ ‘ਚ ਟੀਕੇ ਹਨ।