ਕੈਨੇਡਾ ਦੇ ਓਨਟਾਰੀਓ ਸੂਬੇ ਦੇ ‘ਚ ਅਸਥੀਆਂ ਜਲ ਪ੍ਰਵਾਹ ਕਰਨ ਲਈ ਕੀਰਤਪੁਰ ਪਾਰਕ ਦਾ ਉਦਘਾਟਨ

ਟੋਰਾਟੋ – ਕੈਨੇਡਾ ਦੇ ਸੂਬੇ ਓਨਟਾਰੀਓ ਵਿੱਚ ਓਨਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ ਕੀਰਤਪੁਰ ਪਾਰਕ ਦਾ ਉਦਘਾਟਨ ਕੀਤ ਗਿਆ। ਹੁਣ ਅਸਥੀਆਂ ਨੂੰ ਕੈਨੇਡਾ ਵਿੱਚ ਹੀ ਜਲ ਪ੍ਰਵਾਹ ਕੀਤਾ ਜਾ ਸਕਦੈ। ਇਹ ਭਾਈਚਾਰੇ ਲਈ ਇਤਿਹਾਸਕ ਪਲ ਹਨ। ਕੀਰਤਪੁਰ ਸਾਹਿਬ ਪਾਰਕ ਅੱਜ ਅਧਿਕਾਰਤ ਤੌਰ ‘ਤੇ ਖੋਲ੍ਹਿਆ ਗਿਆ। ਅਸਥੀਆਂ ਨੂੰ ਵਗਦੇ ਪਾਣੀ ਵਿੱਚ ਪ੍ਰਵਾਹ ਕਰਨ ਲਈ ਇੱਕ ਬਹੁਤ ਵਧੀਆ ਸਹੂਲਤ ਹੋਵੇਗੀ। ਓਨਟਾਰੀਓ ਵਿੱਚ ਖਾਸ ਤੌਰ ‘ਤੇ ਕਿਸੇ ਧਾਰਮਿਕ ਸਥਾਨ ‘ਤੇ ਇਹ ਪਹਿਲੀ ਸਹੂਲਤ ਹੈ। ਗੁਰੂਘਰ ਦੇ ਸਾਰੇ ਸੇਵਾਦਾਰਾਂ ਨੇ ਇਸ ਕਾਰਜ ਨੂੰ ਪੂਰਾ ਕੀਤਾ। ਅੱਜ ਇਸ ਮੌਕੇ ਫੈਡਰਲ ,ਸੂਬਾਈ, ਸਿਟੀ ਦੇ ਰਾਜਨੀਤਿਕ ,ਧਾਰਮਿਕ ਲੀਡਰ ਸ਼ਾਮਲ ਸਨ।

Related posts

ਫਰਾਂਸ ‘ਚ ਮਰੀਜ਼ ਦਾ ਇਲਾਜ਼ ਰੋਕਣ ਦੀ ਕੋਸ਼ਿਸ਼ ਕਰਨ ਵਾਲਾ ਹਸਪਤਾਲ ਦੋਸ਼ੀ ਕਰਾਰ

ਅਮਰੀਕਾ ਵਲੋਂ ਭਾਰਤ-ਫਰਾਂਸ ਸੋਲਰ ਗੱਠਜੋੜ ਸਮੇਤ 66 ਅੰਤਰਰਾਸ਼ਟਰੀ ਸੰਗਠਨਾਂ ਤੋਂ ਕੀਤੀ ਤੌਬਾ

ਬਰਤਾਨੀਆਂ ‘ਚ ਗੈਰਕਾਨੂੰਨੀ ਪ੍ਰਵਾਸੀਆਂ ‘ਤੇ ਸਖਤੀ : ਮੋਬਾਇਲ ਫੋਨ ਜ਼ਬਤ ਕੀਤਾ ਜਾ ਸਕਦਾ