ਕੈਨੇਡਾ ਵਿਚ ਟਰੱਕ ਚਾਲਕਾਂ ਵਲੋਂ ਵਿਰੋਧ ਪ੍ਰਦਰਸ਼ਨ ਖਤਮ

ਓਟਾਵਾ  ਕੈਨੇਡਾ ਵਿਚ ਟਰੱਕ ਮਾਰਚ ਪਿੱਛੋਂ ਹਾਲਾਤ ਵਿਗੜਨ ਕਾਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 50 ਸਾਲ ਵਿਚ ਪਹਿਲੀ ਵਾਰ ਦੇਸ਼ ਵਿਚ ਮੰਗਲਵਾਰ ਨੂੰ ਐਮਰਜੈਂਸੀ ਲਾਗੂ ਕਰਨ ਮਗਰੋਂ ਅਮਰੀਕਾ-ਕੈਨੇਡੀਅਨ ਸਰਹੱਦ ਦੇ ਨਾਲ ਮੋਂਟਾਨਾ ਰੋਡ ‘ਤੇ ਟਰੱਕਾਂ ਅਤੇ ਹੋਰ ਵਾਹਨਾਂ ਦੀ 2 ਹਫ਼ਤਿਆਂ ਤੋਂ ਚੱਲ ਰਹੀ ਹੜਤਾਲ ਖ਼ਤਮ ਹੋ ਗਈ ਹੈ। ਵਾਹਨ ਦੱਖਣੀ ਅਲਬਰਟਾ ਦੇ ਕਸਬੇ ਵਿਚੋਂ ਲੰਘਣੇ ਸ਼ੁਰੂ ਹੋ ਗਏ ਹਨ। ਉਥੇ ਹੀ ਮਾਮਲੇ ਨਾਲ ਸਹੀ ਢੰਗ ਨਾਲ ਨਾ ਨਜਿੱਠਣ ਲਈ ਆਲੋਚਨਾ ਦਾ ਸਾਹਮਣਾ ਕਰ ਰਹੇ ਓਟਾਵਾ ਪੁਲਸ ਮੁਖੀ ਪੀਟਰ ਸਲੋਲੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਦੋਵੇਂ ਘਟਨਾਵਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੰਦੋਲਨ ਨੂੰ ਖ਼ਤਮ ਕਰਨ ਲਈ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਨ ਤੋਂ ਇਕ ਦਿਨ ਬਾਅਦ ਵਾਪਰੀਆਂ ਹਨ।

ਵਰਨਣਣੋਗ ਹੈ ਕਿ ਲਾਜ਼ਮੀ ਕੋਵਿਡ-19 ਟੀਕਾਕਰਨ ਅਤੇ ਵਿਆਪਕ ਸਿਹਤ ਪਾਬੰਦੀਆਂ ਦੇ ਖਿਲਾਫ਼ ਪ੍ਰਦਰਸ਼ਨਕਾਰੀਆਂ ਨੇ 29 ਜਨਵਰੀ ਤੋਂ ਅਲਬਰਟਾ ਦੇ ਕੂਟਸ ਸਥਿਤ ਅਮਰੀਕਾ ਜਾਣ ਵਾਲੇ ਰਸਤੇ ਨੂੰ ਬੰਦ ਕਰ ਦਿੱਤਾ ਸੀ। ਕੁਝ ਦਿਨ ਪਹਿਲਾਂ ਹੀ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ ਨੇ ਸਰਹੱਦ ‘ਤੇ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਬੰਦੂਕਾਂ ਅਤੇ ਗੋਲਾ ਬਾਰੂਦ ਦਾ ਜਖੀਰਾ ਜ਼ਬਤ ਕੀਤਾ ਸੀ।

Related posts

ਈਰਾਨ ਵਿਰੁੱਧ ਫੌਜੀ ਕਾਰਵਾਈ ਰੋਕਣ ਲਈ ਅਮਰੀਕਨ ਕਾਂਗਰਸ ਵਲੋਂ ਮਤਾ ਪਾਸ

ਟਰੰਪ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ‘ਤੇ ਖਫ਼ਾ ਕਿਉਂ ਹੈ?

ਗ੍ਰੀਨ ਕਾਰਡ ਦੀ ਅਰਜ਼ੀ ਦੇਣ ਵਾਲੇ ਸਾਰੇ ਪ੍ਰਵਾਸੀਆਂ ਨੂੰ ਆਪਣੇ ਦੇਸ਼ ਵਾਪਸ ਜਾਣ ਦੀ ਲੋੜ ਨਹੀਂ