ਕੋਰੋਨਾ ਖ਼ਿਲਾਫ਼ ਮਿਲਿਆ ਇਕ ਹੋਰ ਹਥਿਆਰ, ਦੇਸ਼ ’ਚ ਜ਼ਾਇਡਸ ਕੈਡਿਲਾ ਦੀ ਤਿੰਨ ਡੋਜ਼ ਵਾਲੀ ਵੈਕਸੀਨ ਨੂੰ ਹਰੀ ਝੰਡੀ

ਨਵੀਂ ਦਿੱਲੀ – ਕੋਰੋਨਾ ਖ਼ਿਲਾਫ਼ ਜਾਰੀ ਲੜਾਈ ਰੋਜ਼ਾਨਾ ਨਵੇਂ ਮੁਕਾਮ ’ਤੇ ਪਹੁੰਚਦੀ ਨਜ਼ਰ ਆ ਰਹੀ ਹੈ। ਇਸ ਲੜਾਈ ’ਚ ਦੇਸ਼ ਨੂੰ ਇਕ ਹੋਰ ਹਥਿਆਰ ਮਿਲ ਗਿਆ ਹੈ। ਦੇਸ਼ ’ਚ ਜਾਰੀ ਟੀਕਾਕਰਨ ਮੁਹਿੰਮ ’ਚ ਹੁਣ ਇਕ ਹੋਰ ਵੈਕਸੀਨ ਜੁੜ ਗਈ ਹੈ। ਸਰਕਾਰ ਵੱਲੋਂ ਗਠਿਤ ਸਬਜੈਕਟ ਐਕਸਪਰਟ ਕਮੇਟੀ ਨੇ ਜ਼ਾਇਡਸ ਕੈਡਿਲਾ ਦੀ ਤਿੰਨ ਡੋਜ਼ ਵਾਲੀ ਕੋਰੋਨਾ ਰੋਕੂ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਲਈ ਸਿਫ਼ਾਰਸ਼ ਕੀਤੀ ਹੈ।
ਕੇਂਦਰੀ ਔਸ਼ਧੀ ਮਿਆਰੀ ਕੰਟਰੋਲ ਸੰਗਠਨ ਦੀ ਕੋਵਿਡ19 ’ਤੇ ਵਿਸ਼ਾ ਵਿਸ਼ੇਸ਼ ਕਮੇਟੀ (ਨੇ ਵੀਰਵਾਰ ਨੂੰ ਜ਼ਾਇਡਸ ਕੈਡਿਲਾ ਵੱਲੋਂ ਦਿੱਤੇ ਗਏ ਭਰੋਸੇ ’ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਇਸ ਦੀ ਤਿੰਨ ਡੋਜ਼ ਵਾਲੀ ਕੋਵਿਡ-19 ਰੋਕੂ ਵੈਕਸੀਨ ਲਈ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦੇਣ ਦੀ ਸਿਫ਼ਾਰਸ਼ ਕੀਤੀ ਹੈ। ਕਮੇਟੀ ਨੇ ਆਪਣੀਆਂ ਸਿਫ਼ਾਰਸ਼ਾਂ ਔਸ਼ਧੀ ਮਹਾਨਿਰਦੇਸ਼ਕ ਕੋਲ ਭੇਜ ਦਿੱਤੀਆਂ ਹਨ। ਯਾਦ ਰਹੇ ਕਿ ਅਹਿਮਦਾਬਾਦ ਸਥਿਤ ਇਸ ਫਾਰਮਾ ਕੰਪਨੀ ਨੇ ਆਪਣੀ ਇਸ ਵੈਕਸੀਨ ਨੂੰ ਐਮਰਜੈਂਸੀ ਵਰਤੋਂ ਲਈ ਡੀਸੀਜੀਆਈ ਕੋਲ ਪਹਿਲੀ ਜੁਲਾਈ ਨੂੰ ਅਪਲਾਈ ਕੀਤਾ ਸੀ। ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਭਾਰਤ ’ਚ ਹੁਣ ਤਕ 50 ਤੋਂ ਜ਼ਿਆਦਾ ਕੇਂਦਰਾਂ ’ਤੇ ਇਸ ਵੈਕਸੀਨ ਦਾ ਕਲੀਨੀਕਲ ਟਰਾਇਲ ਕੀਤਾ ਹੈ। ਜੇਕਰ ਦੇਸ਼ ਦੇ ਔਸ਼ਧੀ ਮਹਾਨਿਰਦੇਸ਼ਕ ਤੋਂ ਇਸ ਵੈਕਸੀਨ ਲਈ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲ ਜਾਂਦੀ ਏ ਤਾਂ ਇਹ ਕੋਰੋਨਾ ਖ਼ਿਲਾਫ਼ ਲੜਾਈ ’ਚ ਇਕ ਵੱਡਾ ਹਥਿਆਰ ਸਾਬਤ ਹੋਵੇਗੀ।
ਜੇਕਰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਕੋਰੋਨਾ ਵਾਇਰਸ ਖ਼ਿਲਾਫ਼ ਦੁਨੀਆ ਦੀ ਪਹਿਲੀ ਡੀਐੱਨਏ ਵੈਕਸੀਨ ਹੋਵੇਗੀ ਜਿਸ ਨੂੰ ਕਿਸੇ ਭਾਰਤੀ ਕੰਪਨੀ ਵੱਲੋਂ ਵਿਕਸਿਤ ਕੀਤਾ ਗਿਆ ਹੈ। ਇਸ ਤਰ੍ਹਾਂ ਨਾਲ ਦੇਸ਼ ’ਚ ਮਨਜ਼ੂਰੀ ਪ੍ਰਾਪਤ ਕਰਨ ਵਾਲੀ ਇਹ ਛੇਵੀਂ ਵੈਕਸੀਨ ਹੋਵੇਗੀ, ਜਿਸਨੂੰ ਸੀਰਮ ਇੰਸਟੀਚਿਊਟ ਦੀ ਕੋਵਿਸ਼ੀਲਡ, ਭਾਰਤ ਬਾਇਓਟੈੱਕ ਦੀ ਕੋਵੈਕਸੀਨ, ਰੂਸ ਦੇ ਸਪੁਤਨਿਕ-ਵੀ, ਮਾਡਰਨਾ ਅਤੇ ਜਾਨਸਨ ਐਂਡ ਜਾਨਸਨ ਦੀ ਵੈਕਸੀਨ ਤੋਂ ਬਾਅਦ ਮਨਜ਼ੂਰ ਕੀਤਾ ਜਾਵੇਗਾ।

Related posts

ਭਾਰਤ ਵਲੋਂ ‘ਬ੍ਰਿਕਸ 2026’ ਦੀ ਅਗਵਾਈ ਲਈ ਲੋਗੋ, ਥੀਮ ਤੇ ਵੈੱਬਸਾਈਟ ਦਾ ਉਦਘਾਟਨ

ਕੀ ਖੁੱਲ੍ਹੇ ਵਿੱਚ ਖਾਣਾ ਖੁਆਉਣ ਵਾਲਿਆਂ ਦੀਆਂ ਭਾਵਨਾਵਾਂ ਸਿਰਫ ਕੁੱਤਿਆਂ ਲਈ ਹਨ, ਮਨੁੱਖਾਂ ਲਈ ਨਹੀਂ ?

ਛੋਟੇ ਕਾਰੋਬਾਰ AI ਦਾ ਲਾਭ ਉਠਾਉਣ ਤੇ ਉਤਪਾਦਕਤਾ ਵਧਾਉਣ : ਅਸ਼ਵਨੀ ਵੈਸ਼ਨਵ