ਕੋਲਕਾਤਾ ਕਾਂਡ: ਹਸਪਤਾਲ ਪ੍ਰਸ਼ਾਸਨ ਨੇ ਸੰਦੀਪ ਘੋਸ਼ ਦੇ ਕਰੀਬੀ 10 ਡਾਕਟਰਾਂ ਨੂੰ ਕੱਢਿਆ

ਕੋਲਕਾਤਾ – ਕੋਲਕਾਤਾ ’ਚ ਸਰਕਾਰੀ ਆਰ.ਜੀ. ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਅਧਿਕਾਰੀਆਂ ਨੇ ਇੱਕ ਨੋਟੀਫਿਕੇਸ਼ਨ ਰਾਹੀਂ ਹਸਪਤਾਲ ਤੋਂ ਇੰਟਰਨ, ਹਾਊਸ ਸਟਾਫ ਅਤੇ ਸੀਨੀਅਰ ਰੈਜ਼ੀਡੈਂਟਾਂ ਸਣੇ 10 ਡਾਕਟਰਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਸੂਤਰਾਂ ਮੁਤਾਬਕ ਇਹ ਸਾਰੇ ਦਸ ਜਣੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ ਕਰੀਬੀ ਮੰਨੇ ਜਾਂਦੇ ਹਨ। ਘੋਸ਼ ਇਸ ਸਮੇਂ ਸੀਬੀਆਈ ਦੀ ਹਿਰਾਸਤ ’ਚ ਹੈ ਜਿਸ ਖ਼ਿਲਾਫ਼ ਕੇਂਦਰੀ ਏਜੰਸੀ ਵੱਲੋਂ ਹਸਪਤਾਲ ’ਚ ਜੂਨੀਅਰ ਡਾਕਟਰ ਨਾਲ ਜਬਰ-ਜਨਾਹ ਤੇ ਹੱਤਿਆ ਅਤੇ ਵਿੱਤੀ ਬੇਨੇਮੀਆਂ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੱਢੇ ਗਏ 10 ਵਿਅਕਤੀਆਂ ਵਿੱਚੋਂ ਇੱਕ ਹਾਊਸ ਸਟਾਫ ਮੈਂਬਰ ਆਸ਼ੀਸ਼ ਪਾਂਡੇ ਵੀ ਹੈ, ਜੋ ਵਿੱਤੀ ਬੇਨਿਯਮੀਆਂ ਦੇ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਕਾਰਨ ਪਹਿਲਾਂ ਹੀ ਸੀਬੀਆਈ ਦੀ ਹਿਰਾਸਤ ਵਿੱਚ ਹੈ। ਨੋਟੀਫਿਕੇਸ਼ਨ ਮੁਤਾਬਕ ਸਾਰਿਆਂ ਨੂੰ 72 ਘੰਟਿਆਂ ਦੇ ਅੰਦਰ ਮੈਡੀਕਲ ਕਾਲਜ ਦਾ ਹੋਸਟਲ ਖਾਲੀ ਕਰਨ ਦੀ ਹਦਾਇਤ ਕੀਤੀ ਗਈ ਅਤੇ ਉਨ੍ਹਾਂ ਦੇ ਰਜਿਸਟਰੇਸ਼ਨ ਦਸਤਾਵੇਜ਼ ਢੁੱਕਵੀਂ ਕਾਰਵਾਈ ਲਈ ਬੰਗਾਲ ਮੈਡੀਕਲ ਕੌਂਸਲ ਨੂੰ ਭੇਜੇ ਜਾਣਗੇ।

Related posts

ਪ੍ਰਧਾਨ ਮੰਤਰੀ ਮੋਦੀ ਨੇ ਯੂਨਾਇਟਡ ਨੇਸ਼ਨਜ਼ ਦੇ ਡਾਇਰੈਕਟਰ ਨੂੰ ਕਿਹੜੇ-ਕਿਹੜੇ ਤੋਹਫ਼ੇ ਦਿੱਤੇ ?

ਭਾਰਤ ਦੇ 16 ਰਾਜਾਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੋਟਰ ਸੂਚੀ ਸੋਧ ਮੁਹਿੰਮ ਸ਼ੁਰੂ

ਉੱਤਰ ਪ੍ਰਦੇਸ਼ ਦੇ 11,672 ਕਿਲੋਮੀਟਰ ਹਾਈਵੇ ਨੈੱਟਵਰਕ ਦੀ ਗੁਣਵੱਤਾ ਅਤੇ ਰੱਖ-ਰਖਾਅ ਦੀ ਸਮੀਖਿਆ