ਕੋਹਲੀ ਤੇ ਰੋਹਿਤ ਕੋਲ ਆਈ. ਸੀ. ਸੀ. ਟਰਾਫ਼ੀ ਜਿੱਤਣ ਦਾ ਆਖ਼ਰੀ ਮੌਕਾ!

ਬੈਂਗਲੁਰੂ – ਅਜਿਹੇ ਦੋ ਕ੍ਰਿਕਟਰ ਮਿਲਣਾ ਮੁਸ਼ਕਿਲ ਹਨ ਜਿਹੜੇ ਇਕ-ਦੂਜੇ ਤੋਂ ਇੰਨੇ ਵੱਖ ਹੋਣ ਪਰ ਫਿਰ ਵੀ ਕਿਸਮਤ ਦੇ ਧਾਗੇ ਨਾਲ ਇੰਨਾ ਨੇੜਿਓਂ ਜੁੜੇ ਹੋਣ ਜਿਵੇਂ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ। ਰੋਹਿਤ ਨੇ ਚੋਟੀ ਪੱਧਰ ਦੀ ਕ੍ਰਿਕਟ ਵਿਚ ਸ਼ੁਰੂਆਤ 2007 ਵਿਚ ਬੇਲਫਾਸਟ ਵਿਚ ਕੀਤੀ ਸੀ ਜਦਕਿ ਕੋਹਲੀ ਨੇ ਇਸ ਤੋਂ ਇਕ ਸਾਲ ਬਾਅਦ ਦਾਂਬੁਲਾ ਵਿਚ ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡਿਆ ਸੀ। ਇਕੱਠੇ ਚੱਲੇ ਇਸ ਸਫਰ ਦਾ ਇਕ ਹੋਰ ਦਿਲਚਸਪ ਅਧਿਆਏ ਸੰਭਾਵਿਤ ਅਗਲੇ ਮਹੀਨੇ ਕੈਰੇਬੀਆਈ ਦੀਪਾਂ ਵਿਚ ਖਤਮ ਹੋ ਜਾਵੇਗਾ। ਅਗਲਾ ਟੀ-20 ਵਿਸ਼ਵ ਕੱਪ 2026 ਵਿਚ ਹੈ, ਜਿਸ ਦੀ ਮੇਜ਼ਬਾਨੀ ਭਾਰਤ ਤੇ ਸ਼੍ਰੀਲੰਕਾ ਸਾਂਝੇ ਤੌਰ ’ਤੇ ਕਰਨਗੇ ਪਰ ਤਦ ਰੋਹਿਤ 40 ਸਾਲ ਦਾ ਹੋਣ ਵਾਲਾ ਹੋਵੇਗਾ ਤੇ ਕੋਹਲੀ 38 ਸਾਲ ਦਾ ਹੋਵੇਗਾ। ਵਨ ਡੇਅ (50 ਓਵਰ) ਸਵਰੂਪ ਦਾ ਵਿਸ਼ਵ ਕੱਪ ਇਸ ਤੋਂ ਇਕ ਸਾਲ ਬਾਅਦ ਹੋਵੇਗਾ। ਖੇਡ ਦੀ ਸਟ੍ਰਾਈਕ ਰੇਟ ਨਾਲ ਜੁੜੀ ਪ੍ਰਕ੍ਰਿਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਇਸ ਨੂੰ ਦੇਖਦੇ ਹੋਏ ਇਨ੍ਹਾਂ ਦੋਵਾਂ ਨੂੰ ਇਨ੍ਹਾਂ ਵਿਚੋਂ ਕਿਸੇ ਵਿਚ ਵੀ ਖੇਡਦੇ ਹੋਏ ਦੇਖਣਾ ਮੁਸ਼ਕਿਲ ਹੈ। ਇਸ ਲਈ ਰੋਹਿਤ ਤੇ ਕੋਹਲੀ ਦੋਵੇਂ ਅਗਲੇ ਮਹੀਨੇ ਜੇਤੂ ਦਾ ਤਮਗ਼ਾ ਆਪਣੇ ਗਲੇ ਵਿਚ ਪਾ ਕੇ ਮੰਚ ਤੋਂ ਵਿਦਾਈ ਲੈਣਾ ਚਾਹੁਣਗੇ।ਕ੍ਰਿਕਟ ਦੇ ਦਾਇਰੇ ਤੋਂ ਪਰੇ ਦੋਵੇਂ ਧਾਕੜਾਂ ਦਾ ਆਈ. ਸੀ. ਸੀ. ਟਰਾਫੀ ਜਿੱਤਣ ਦੀ ਆਖਰੀ ਕੋਸ਼ਿਸ਼ ਕਰਨਾ ਵਿਅਕਤੀਗਤ ਰੂਪ ਨਾਲ ਤੇ ਟੀਮ ਲਈ ਇਕ ਖਿੱਚ ਦਾ ਕੇਂਦਰ ਹੋਵੇਗਾ। ਪ੍ਰਸ਼ੰਸਕ ਵੀ ਇਸਦਾ ਵੱਧ ਤੋਂ ਵੱਧ ਮਜ਼ਾ ਚੁੱਕਣਾ ਚਾਹੁੰਣਗੇ।

Related posts

ਆਸਮੀਨ ਕੌਰ ਨੇ ਮੁੱਕੇਬਾਜ਼ੀ ਵਿੱਚ ਚਾਂਦੀ ਦਾ ਮੈਡਲ ਜਿੱਤਿਆ

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੇ ਓਮਾਨ ਨੂੰ ਹਰਾ ਕੇ ਆਖਰੀ ਮੈਚ ਜਿੱਤਿਆ

ਟੀ-20 ਵਿਸ਼ਵ ਕੱਪ 2026 : ਨਿਊਜ਼ੀਲੈਂਡ ਨੇ ਕੈਨੇਡਾ ਨੂੰ ਹਰਾ ਕੇ ਸੁਪਰ 8 ‘ਚ ਜਗ੍ਹਾ ਬਣਾਈ