ਕੰਬੋਡੀਆ ਨੇ 25 ਜਪਾਨੀ ਨਾਗਰਿਕਾਂ ਨੂੰ ਡਿਪੋਰਟ ਕੀਤਾ

ਫਨੋਮ ਪੇਨਹ – ਕੰਬੋਡੀਆ ਨੇ ਸਾਈਬਰ ਅਪਰਾਧ ਕਰਨ ਦੇ ਸ਼ੱਕ ਵਿੱਚ ਬੁੱਧਵਾਰ ਨੂੰ 25 ਜਪਾਨੀ ਨਾਗਰਿਕਾਂ ਨੂੰ ਦੇਸ਼ ਵਿੱਚੋਂ ਡਿਪੋਰਟ ਕਰ ਦਿੱਤਾ। ਕੰਬੋਡੀਆ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਜਨਰਲ ਖੀਯੂ ਸੋਫੇਕ ਨੇ ਇਹ ਜਾਣਕਾਰੀ ਦਿੱਤੀ। ਉਸਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ ਕਿ ਸ਼ੱਕੀਆਂ ਨੂੰ ਸਤੰਬਰ ਵਿੱਚ ਗਿ੍ਰਫ਼ਤਾਰ ਕੀਤਾ ਗਿਆ ਸੀ ਜਦੋਂ ਕੰਬੋਡੀਅਨ ਪੁਲਸ ਨੂੰ ਉਹਨਾਂ ਦੇ ਜਪਾਨੀ ਹਮਰੁਤਬਾ ਤੋਂ ਸੂਚਨਾ ਮਿਲੀ ਸੀ ਅਤੇ ਜਪਾਨ ਨੇ ਉਹਨਾਂ ਨੂੰ ਵਾਪਸ ਉਡਾਣ ਲਈ ਇੱਕ ਵਿਸ਼ੇਸ਼ ਜਹਾਜ਼ ਦਾ ਪ੍ਰਬੰਧ ਕੀਤਾ ਸੀ। ਇਮੀਗ੍ਰੇਸ਼ਨ ਪੁਲਸ ਦੇ ਬੁਲਾਰੇ ਜਨਰਲ ਕੀਓ ਵੰਤਾਨ ਮੁਤਾਬਕ ਰਾਜਧਾਨੀ ਫਨੋਮ ਪੇਨ ਤੋਂ 25 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ। ਖੀਯੂ ਸੋਫੇਕ ਨੇ “ਇਨ੍ਹਾਂ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰਨ ਵਿੱਚ ਕੰਬੋਡੀਆ ਦੀ ਸਰਕਾਰ ਦਾ ਸਮਰਥਨ ਅਤੇ ਸਹਿਯੋਗ ਕਰਨ ਲਈ ਜਾਪਾਨ ਸਰਕਾਰ ਦਾ ਧੰਨਵਾਦ ਕੀਤਾ।”

Related posts

ਹੈਲੀਕਾਪਟਰ ਸੁੱਟਣ ‘ਤੇ ਅਮਰੀਕਾ ਵਲੋਂ ਇਰਾਨੀ ਟਿਕਾਣਿਆਂ ਉਪਰ ਹਵਾਈ ਹਮਲਿਆਂ ਦੀ ਬਾਛੜ !

ਅਮਰੀਕਨ ਕੋਰਟ ਵਲੋਂ ਨਵੇਂ ਐੱਚ-1ਬੀ ਵੀਜ਼ਾ ‘ਤੇ 1 ਲੱਖ ਡਾਲਰ ਫੀਸ ਗੈਰ-ਕਾਨੂੰਨੀ ਕਰਾਰ !

ਈਰਾਨ ਵਿਰੁੱਧ ਫੌਜੀ ਕਾਰਵਾਈ ਰੋਕਣ ਲਈ ਅਮਰੀਕਨ ਕਾਂਗਰਸ ਵਲੋਂ ਮਤਾ ਪਾਸ