ਖ਼ਾਲਸਾ ਕਾਲਜ ਐਜ਼ੂਕੇਸ਼ਨ, ਜੀ. ਟੀ. ਰੋਡ ਵਿਖੇ ਗੁਰਨਾਮ ਸਿੰਘ ਸਟੂਡੈਂਟ ਆਫ਼ ਦਾ ਯੀਅਰ ਐਵਾਰਡ-2023 ਸਮਾਰੋਹ ਕਰਵਾਇਆ ਗਿਆ

ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ. ਟੀ. ਰੋਡ ਵਿਖੇ ਕਰਵਾਏ ਗਏ ਸਮਾਰੋਹ ਮੌਕੇ ਡਾ. ਮਹਿਲ ਸਿੰਘ, ਡਾ. ਖੁਸ਼ਵਿੰਦਰ ਕੁਮਾਰ, ਡਾ. ਹਰਪ੍ਰੀਤ ਕੌਰ ਸਨਮਾਨ ਪੱਤਰ ਅਤੇ ਰਾਸ਼ੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਨਾਲ ਯਾਦਗਾਰੀ ਤਸਵੀਰ ਖਿਚਵਾਉਣ ਸਮੇਂ। 

ਅੰਮ੍ਰਿਤਸਰ – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ. ਟੀ. ਵਿਖੇ ਸ. ਗੁਰਨਾਮ ਸਿੰਘ ਯਾਦਗਾਰੀ ਸਟੂਡੈਂਟ ਆਫ਼ ਦਾ ਯੀਅਰ ਐਵਾਰਡ-2023 ਸਮਾਰੋਹ ਕਰਵਾਇਆ ਗਿਆ। ਜਿਸ ’ਚ ਹੋਣਹਾਰ ਅਤੇ ਹੁਨਰਮੰਦ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਲਈ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਵੱਲੋਂ ਸਨਮਾਨ ਪੱਤਰ ਅਤੇ ਰਾਸ਼ੀ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ।

ਪ੍ਰੋਗਰਾਮ ਦੀ ਸ਼ਰੂਆਤ ’ਚ ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਨੇ ਆਏ ਹੋਏ ਮੁੱਖ ਮਹਿਮਾਨ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਡਾ. ਕੁਮਾਰ ਨੇ ਕਿਹਾ ਕਿ ਸ. ਗੁਰਨਾਮ ਸਿੰਘ (ਸੰਸਥਾਪਕ ਪ੍ਰਿੰਸੀਪਲ, ਖ਼ਾਲਸਾ ਕਾਲਜ ਆਫ ਐਜੂਕੇਸ਼ਨ ਜੀ.ਟੀ. ਰੋਡ, ਅੰਮ੍ਰਿਤਸਰ) ਦੀ ਯਾਦ ’ਚ ਸ਼ੁਰੂ ਕੀਤਾ ਗਿਆ ਸਟੂਡੈਂਟ ਆਫ਼ ਦਾ ਯੀਅਰ ਐਵਾਰਡ ਇਕ ਵਿਸ਼ੇਸ਼ ਉਪਰਾਲਾ ਹੈ ਜੋ ਸਾਰੇ ਹੀ ਵਿਦਿਆਰਥੀਆਂ ਲਈ ਇਕ ਪ੍ਰੇਰਨਾ ਸਰੋਤ ਹੈ। ਉਨ੍ਹਾਂ ਨੇ ਸਮੂੰਹ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ’ਚ ਵੀ ਇਕ ਚੰਗਾ ਅਧਿਆਪਕ ਬਣਨ ਦੇ ਨਾਲ-ਨਾਲ ਇਕ ਆਦਰਸ਼ ਨਾਗਰਿਕ ਬਣਨ ਲਈ ਵੀ ਪੇ੍ਰਰਿਤ ਕੀਤਾ।

ਇਸ ਮੌਕੇ ਉੱਪ ਕੁਲਪਤੀ ਡਾ. ਮਹਿਲ ਸਿੰਘ ਨੇ ਕਿਹਾ ਕਿ ਵਿਦਿਆਰਥੀ ਸਮਾਜ ਨੂੰ ਨਵੀਂ ਸੇਧ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਸਨਮਾਨਿਤ ਕਰਨ ਲਈ ਇਹ ਐਵਾਰਡ ਇਕ ਛੋਟੀ ਜਿਹੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਵਿਦਿਆਰਅਥੀਆਂ ਦੁਆਰਾ ਕਾਲਜ ’ਚ ਅਕਾਦਮਿਕ ਗਤੀਵਿਧੀਆਂ ਦੇ ਨਾਲ-ਨਾਲ ਸਹਿ ਅਕਾਦਮਿਕ ਗਤੀਵਿਧੀਆਂ ’ਚ ਇਕੱਲਾ ਭਾਗ ਹੀ ਨਹੀਂ ਲਿਆ ਜਾਂਦਾ, ਸਗੋਂ ਅਜਿਹੀਆਂ ਕਿਰਿਆਵਾਂ ਦਾ ਆਯੋਜਨ ਵੀ ਕੀਤਾ ਜਾਂਦਾ ਜਿਸ ਨਾਲ ਉਨ੍ਹਾਂ ਦੀ ਸਰਬ ਪੱਖੀ ਸਖਸ਼ੀਅਤ ਦਾ ਵਿਕਾਸ ਹੁੰਦਾ ਹੈ ਅਤੇ ਕਾਲਜ ਦੁਆਰਾ ਉਨ੍ਹਾਂ ਨੂੰ ਅਜਿਹੇ ਮੌਕੇ ਪ੍ਰਦਾਨ ਕਰਨ ਲਈ ਪ੍ਰਿੰਸੀਪਲ ਅਤੇ ਸਮੂੰਹ ਸਟਾਫ ਪ੍ਰਸੰਸ਼ਾ ਦੇ ਪਾਤਰ ਹਨ।

ਇਸ ਮੌਕੇ ਡਾ. ਕੁਮਾਰ ਨੇ ਕਿਹਾ ਕਿ ਉਕਤ ਐਵਾਰਡ ਸਮਾਰੋਹ ’ਚ ਕਾਲਜ ਦੇ ਵੱਖ-ਵੱਖ ਕੋਰਸਾਂ ’ਚ ਪੜ੍ਹ ਰਹੇ ਵਿਦਿਆਰਥੀਆਂ ਨੇ ਅਪਲਾਈ ਕੀਤਾ ਜਿਸ ’ਚ ਲਵਪ੍ਰੀਤ ਸਿੰਘ (ਬੀ.ਐਡ.), ਸੁਖਲੀਨ ਕੌਰ (ਬੀ.ਐਡ-ਐਮ.ਐਡ), ਅਕਾਂਕਸ਼ਾ ਰਾਣਾ (ਬੀ.ਏ.-ਬੀ.ਐਡ.) ਨੂੰ  ਸਟੂਡੈਂਟ ਆਫ਼ ਦਾ ਯੀਅਰ ਐਵਾਰਡ-2023 ਨਾਲ ਨਿਵਾਜ਼ਿਆ ਗਿਆ ਜਿਸ ’ਚ ਉਪਰੋਕਤ ਹਰੇਕ ਵਿਦਿਆਰਥੀ ਨੂੰ ਸਨਮਾਨ ਪੱਤਰ ਅਤੇ 21000/- ਰੁਪੈ ਦੀ ਰਾਸ਼ੀ ਪ੍ਰਦਾਨ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਉਨ੍ਹਾਂ ’ਚ ਮਹਿਕਦੀਪ ਕੌਰ (ਬੀ.ਐਡ-ਐਮ.ਐਡ), ਰਮਿੰਦਰ ਕੌਰ, ਬ੍ਰਿਜਮੋਹਨ, ਅਕਾਸ਼ ਮਸੀਹ, ਕਿਰਨਦੀਪ ਕੌਰ, ਕਸ਼ਿਸ਼ (ਬੀ.ਐਡ.) ਨਿਸ਼ਾਨ ਸਿੰਘ, (ਬੀ.ਏ.-ਬੀ.ਐਡ.), ਪਵਨਦੀਪ ਸਿੰਘ (ਬੀ.ਐਸ.ਸੀ- ਬੀ.ਐਡ.) ਦੇ ਨਾਮ ਜ਼ਿਕਰਯੋਗ ਹਨ।

ਇਸ ਪ੍ਰੋਗਰਾਮ ਦੇ ਅੰਤ ਡਾ. ਕੁਮਾਰ ਦੇ ਨਾਲ-ਨਾਲ ਵਾਈਸ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਡਾ. ਨਿਰਮਲਜੀਤ ਕੌਰ (ਐਸੋਸੀਏਟ ਪ੍ਰੋਫੈਸਰ), (ਡਾ. ਗੁਰਜੀਤ ਕੌਰ (ਐਸੋਸੀਏਟ ਪ੍ਰੋਫੈਸਰ) ਅਤੇ ਪ੍ਰੋਗਰਾਮ ਕੋ-ਆਰਡੀਨੇਟਰ ਡਾ. ਬਿੰਦੂ ਸ਼ਰਮਾ, ਡਾ. ਮਨਿੰਦਰ ਕੌਰ, ਡਾ. ਪਾਰੂਲ ਅਗਰਵਾਲ, ਡਾ. ਮਨਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ਦੌਰਾਨ ਸਮੂੰਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ।

Related posts

ਪੰਜਾਬ ਸਰਕਾਰ ਵੱਲੋਂ ਹਰੇਕ ਨਾਗਰਿਕ ਨੂੰ ਮਿਆਰੀ ਤੇ ਮੁਫ਼ਤ ਸਿਹਤ ਸੇਵਾਵਾਂ ਲਈ ਉਪਰਾਲੇ

ਬੰਦੀ ਸਿੰਘਾਂ ਦੀ ਰਿਹਾਈ ਲਈ ਹਵਾਰਾ ਕਮੇਟੀ ਵੱਲੋਂ ਸਰਕਾਰਾਂ ਨੂੰ 2 ਮਾਰਚ ਤੱਕ ਦਾ ਸਮਾਂ ਦਿੱਤਾ

ਵਿਦਿਆਰਥੀਆਂ ’ਚ ਖੇਡ-ਏਕਤਾ ਭਾਵਨਾ ਦੇ ਮਕਸਦ ਤਹਿਤ 11ਵੀਂ ਸਾਲਾਨਾ ਐਥਲੈਟਿਕ ਮੀਟ ਕਰਵਾਈ