ਖ਼ਾਲਸਾ ਕਾਲਜ ਲਾਅ ਵਿਖੇ ਮੂਟ ਕੋਰਟ ਮੁਕਾਬਲਾ ਕਰਵਾਇਆ ਗਿਆ

ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਕਰਵਾਏ ਗਏ ਮੂਟ ਕੋਰਟ ਮੁਕਾਬਲੇ ਦੌਰਾਨ ਡਾ. ਜਸਪਾਲ ਸਿੰਘ ਪ੍ਰਜ਼ਾਈਡਿੰਗ ਅਫ਼ਸਰ ਨਾਲ ਬੈਠੇ ਵਿਖਾਈ ਦੇ ਰਹੇ ਅਤੇ ਨਜ਼ਰ ਆ ਰਹੇ ਵਿਦਿਆਰਥੀ।

ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਲਾਅ ਵਿਖੇ ਮੂਟ ਕੋਰਟ ਮੁਕਾਬਲਾ ਕਰਵਾਇਆ ਗਿਆ। ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੇ ਸਹਿਯੋਗ ਨਾਲ ਕਾਲਜ ਮੂਟ ਕੋਰਟ ਸੋਸਾਇਟੀ ਵੱਲੋਂ ਕਰਵਾਈ ਗਈ ਉਕਤ ਪ੍ਰਤੀਯੋਗਤਾ ’ਚ ਜ਼ਿਲ੍ਹਾ ਅਦਾਲਤਾਂ, ਅੰਮ੍ਰਿਤਸਰ ਦੇ ਸੀਨੀਅਰ ਐਡਵੋਕੇਟ ਸ: ਮਨਦੀਪ ਸਿੰਘ ਅਰੋੜਾ, ਸ. ਰਾਜਨ ਕਟਾਰੀਆ ਅਤੇ ਸ: ਗੁਰਪ੍ਰੀਤ ਸਿੰਘ ਪਾਹਵਾ ਨੇ ਮੂਟ ਕੋਰਟ ਮੁਕਾਬਲੇ-2024 ਦੇ ਪ੍ਰਜ਼ਾਈਡਿੰਗ ਜੱਜ ਸਾਹਿਬਾਨ ਵਜੋਂ ਭੂਮਿਕਾ ਨਿਭਾਈ।

ਇਸ ਸਬੰਧੀ ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਦੇ ਵਕਾਲਤ ਸਬੰਧੀ ਤਜਰਬੇ ’ਚ ਵਾਧਾ ਕਰਨ ਅਤੇ ਭਵਿੱਖ ’ਚ ਪੇਸ਼ੇ ਬਾਰੇ ਪ੍ਰੱਪਕ ਬਣਾਉਣ ਦੇ ਤਹਿਤ ਮੂਟ ਕੋਰਟ ਮੁਕਾਬਲਾ-2024 ਦਾ ਆਯੋਜਨ ਕੀਤਾ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਦੇ ਮੁੱਢਲੇ ਦੌਰ ’ਚ ਵਿਦਿਆਰਥੀਆਂ ਦੀਆਂ ਕੁੱਲ 18 ਟੀਮਾਂ ਨੇ ਭਾਗ ਲਿਆ। ਮੁਕਾਬਲੇ ਦੌਰਾਨ 5 ਅਦਾਲਤੀ ਕਮਰਿਆਂ ’ਚ ਕੁਲ 18 ਟੀਮਾਂ ਨੇ ਇਕੋ ਸਮੇਂ ਹੀ ਆਪਣੇ ਕੇਸਾਂ ’ਤੇ ਬਹਿਸ ਕੀਤੀ। ਜਿਸ ’ਚੋਂ 8 ਟੀਮਾਂ ਨੂੰ ਸਕੋਰ ਦੇ ਆਧਾਰ ’ਤੇ ਸ਼ੁਰੂਆਤੀ ਦੌਰ ’ਚੋਂ ਸੈਮੀਫਾਈਨਲ ਗੇੜ ਲਈ ਚੁਣਿਆ ਗਿਆ ਸੀ।

ਡਾ. ਜਸਪਾਲ ਸਿੰਘ ਨੇ ਕਿਹਾ ਕਿ ਇਹ ਨਾਕ ਆਊਟ ਦੌਰ ਸੀ ਅਤੇ 8 ’ਚੋਂ ਸਿਰਫ਼ 2 ਟੀਮਾਂ ਹੀ ਫਾਈਨਲ ਲਈ ਕੁਆਲੀਫਾਈ ਕਰ ਸਕੀਆਂ। ਉਨ੍ਹਾਂ ਕਿਹਾ ਕਿ ਮੂਟ ਕੋਰਟ ਮੁਕਾਬਲੇ ਦੇ ਫਾਈਨਲ ਰਾਊਂਡ ਦੇ ਐਡਵੋਕੇਟ ਸ: ਅਰੋੜਾ ਵੱਲੋਂ ਨਤੀਜਿਆਂ ਦਾ ਐਲਾਨ ਕੀਤਾ ਗਿਆ। ਜਿਸ ’ਚ ਬੀ. ਏ. ਐੱਲ. ਐੱਲ. ਬੀ. ਸਮੈਸਟਰ 7ਵੇਂ ਦੀ ਕਵੀਸ਼ ਮਹਿਰਾ, ਖੁਸ਼ੀ ਅਤੇ ਨਾਜ਼ੀਆ ਗਰੋਵਰ ਨੇ ਸਰਵੋਤਮ ਟੀਮ ਦਾ ਸਥਾਨ ਹਾਸਲ ਕੀਤਾ। ਜਦ ਕਿ ਬੀ. ਏ. ਐੱਲ. ਐੱਲ. ਬੀ. (ਐੱਫ਼. ਵਾਈ. ਆੲਂੀ. ਸੀ.) ਸਮੈਸਟਰ 5ਵਾਂ ਦੀ ਮਿਥਿਲਾ, ਸ਼ਿਵਾਂਗੀ ਅਤੇ ਪਲਕ ਨੇ ਰਨਰਅੱਪ ਸਥਾਨ ਪ੍ਰਾਪਤ ਕੀਤਾ।

ਉਨ੍ਹਾਂ ਕਿਹਾ ਕਿ ਹੋਰਨਾਂ ’ਚ ਮਥਿਲਾ ਨੇ ਸਰਵੋਤਮ ਸਪੀਕਰ ਅਤੇ ਬੀ. ਏ. ਐੱਲ. ਐੱਲ. ਬੀ. (ਐੱਫ਼. ਵਾਈ. ਆੲਂੀ. ਸੀ.) ਸਮੈਸਟਰ 7ਵਾਂ ਦੀ ਟਵਿੰਕਲ ਮਹਾਜਨ ਨੇ ਰਨਰਅੱਪ ਸਪੀਕਰ ਦਾ ਖਿਤਾਬ ਆਪਣੇ ਨਾਮ ਕੀਤਾ। ਜਦਕਿ ਬੀ. ਏ. ਐੱਲ. ਐੱਲ. ਬੀ. (ਐੱਫ਼. ਵਾਈ. ਆੲਂੀ. ਸੀ.) ਸਮੈਸਟਰ 7ਵਾਂ ਦੀ ਨਾਜ਼ੀਆ ਨੇ ਸਰਵੋਤਮ ਖੋਜਕਰਤਾ ਦਾ ਖਿਤਾਬ ਜਿੱਤਿਆ। ਉਨ੍ਹਾਂ ਕਿਹਾ ਕਿ ਪ੍ਰਤੀਯੋਗਤਾ ਮੌਕੇ ਟੀਮ ਨੰਬਰ 18 ਅਤੇ ਟੀਮ ਨੰਬਰ 8 ਨੇ ਕ੍ਰਮਵਾਰ ਸਰਵੋਤਮ ਯਾਦਗਾਰੀ ਖਿਤਾਬ ਪ੍ਰਾਪਤ ਕੀਤਾ।

ਇਸ ਮੌਕੇ ਪ੍ਰੀਜ਼ਾਈਡਿੰਗ ਅਫ਼ਸਰ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਮੂਟ ਪ੍ਰੋਪੋਜ਼ੀਸ਼ਨ ਦੀ ਸ਼ਲਾਘਾ ਕਰਦਿਆਂ ਕਚਹਿਰੀਆਂ ’ਚ ਕੇਸਾਂ ਦੀ ਤਿਆਰੀ ਲਈ ਸਖ਼ਤ ਮਿਹਨਤ ਕਰਨ ਸਬੰਧੀ ਪ੍ਰੇਰਿਤ ਕੀਤਾ। ਇਸ ਮੌਕੇ ਕਾਲਜ ਕਾਲਜ ਅਤੇ ਵਿਦਿਆਰਥੀ ਹਾਜ਼ਰ ਸਨ।

Related posts

ਪੰਜਾਬ ਸਰਕਾਰ ਵੱਲੋਂ ਹਰੇਕ ਨਾਗਰਿਕ ਨੂੰ ਮਿਆਰੀ ਤੇ ਮੁਫ਼ਤ ਸਿਹਤ ਸੇਵਾਵਾਂ ਲਈ ਉਪਰਾਲੇ

ਬੰਦੀ ਸਿੰਘਾਂ ਦੀ ਰਿਹਾਈ ਲਈ ਹਵਾਰਾ ਕਮੇਟੀ ਵੱਲੋਂ ਸਰਕਾਰਾਂ ਨੂੰ 2 ਮਾਰਚ ਤੱਕ ਦਾ ਸਮਾਂ ਦਿੱਤਾ

ਵਿਦਿਆਰਥੀਆਂ ’ਚ ਖੇਡ-ਏਕਤਾ ਭਾਵਨਾ ਦੇ ਮਕਸਦ ਤਹਿਤ 11ਵੀਂ ਸਾਲਾਨਾ ਐਥਲੈਟਿਕ ਮੀਟ ਕਰਵਾਈ