ਗਣਤੰਤਰ ਦਿਵਸ ਪਰੇਡ ’ਚ ਹਿੱਸਾ ਲੈਣ ਵਾਲੇ ਐਨ. ਸੀ. ਸੀ. ਕੈਡਿਟਾਂ ਨੂੰ ਕੀਤਾ ਸਨਮਾਨਿਤ

ਐਨ. ਸੀ. ਸੀ. ਨੇਵਲ ਵਿੰਗ ਦੇ ਕੈਡਿਟ ਹਰਸ਼ਪ੍ਰੀਤ ਸਿੰਘ ਅਤੇ ਆਰਮੀ ਵਿੰਗ ਦੇ ਕੈਡਿਟ ਜਗਰੂਪ ਨਵੀਂ ਦਿੱਲੀ ਵਿਖੇ ਗਣਤੰਤਰ ਦਿਵਸ ਪਰੇਡ ’ਚ ਹਿੱਸਾ ਲੈਣ ਦੇ ਬਾਅਦ ਕੈਂਪਸ ਵਿਖੇ ਪੁੱਜਣ ’ਤੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਵੱਲੋਂ ਸਨਮਾਨਿਤ ਕੀਤਾ।

ਅੰਮ੍ਰਿਤਸਰ – ਖਾਲਸਾ ਕਾਲਜ ਦੇ 2 ਐਨ. ਸੀ. ਸੀ. ਕੈਡਿਟਾਂ ਨੂੰ ਨਵੀਂ ਦਿੱਲੀ ਵਿਖੇ ਗਣਤੰਤਰ ਦਿਵਸ ਪਰੇਡ ’ਚ ਹਿੱਸਾ ਲੈਣ ਦੇ ਬਾਅਦ ਕੈਂਪਸ ਵਿਖੇ ਪੁੱਜਣ ’ਤੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਵੱਲੋਂ ਸਨਮਾਨਿਤ ਕੀਤਾ।

ਇਸ ਸਬੰਧੀ ਪ੍ਰਿੰ: ਡਾ. ਕਾਹਲੋਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਕਤ ਪਰੇਡ ’ਚ ਹਿੱਸਾ ਲੈਣਾ ਭਾਗੀਦਾਰਾਂ ਲਈ ਬਹੁਤ ਖੁਸ਼ਨਸੀਬੀ ਵਾਲੀ ਗੱਲ ਹੈ, ਜੋ ਅਨੁਸ਼ਾਸਨ, ਸਮਰਪਣ, ਦੇਸ਼ ਭਗਤੀ ਅਤੇ ਰਾਸ਼ਟਰੀ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਫੌਜ ਅਤੇ ਨੇਵਲ ਵਿੰਗ ’ਚੋਂ ਕੈਡਿਟਾਂ ਦੀ ਚੋਣ ਨਾ ਸਿਰਫ਼ ਸਨਮਾਨ ਦਿਵਾਉਂਦੀ ਹੈ, ਬਲਕਿ ਕਾਲਜ ਲਈ ਇਕ ਮਾਣ ਵਾਲਾ ਪਲ ਵੀ ਸਿਰਜਦੀ ਹੈ। ਉਨ੍ਹਾਂ ਕਿਹਾ ਕਿ ਐਨ. ਸੀ. ਸੀ. ਨੇਵਲ ਵਿੰਗ ਦੇ ਕੈਡਿਟ ਹਰਸ਼ਪ੍ਰੀਤ ਸਿੰਘ ਅਤੇ ਆਰਮੀ ਵਿੰਗ ਦੇ ਕੈਡਿਟ ਜਗਰੂਪ ਸਿੰਘ ਨੇ ਇਕ ਚੁਣੌਤੀਪੂਰਨ ਚੋਣ ਪ੍ਰੀਕ੍ਰਿਆ ’ਚੋਂ ਗੁਜ਼ਰਦਿਆਂ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਟੁਕੜੀ ’ਚ ਆਪਣਾ ਸਥਾਨ ਪ੍ਰਾਪਤ ਕਰਨ ਤੋਂ ਪਹਿਲਾਂ ਕਈ ਕੈਂਪਾਂ ਦਾ ਹਿੱਸਾ ਬਣੇ। ਉਨ੍ਹਾਂ ਨੂੰ ਅਕਤੂਬਰ ਤੋਂ ਦਸੰਬਰ ਦੌਰਾਨ ਆਯੋਜਿਤ ਚੋਣ ਕੈਂਪਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਚੁਣਿਆ ਗਿਆ ਸੀ। ਉਹ ਪਰੇਡ ਦੌਰਾਨ ਪ੍ਰਧਾਨ ਮੰਤਰੀ ਦੀ ਰੈਲੀ ਅਤੇ ਹੋਰ ਮਹੱਤਵਪੂਰਨ ਸਮਾਗਮਾਂ ਦਾ ਵੀ ਹਿੱਸਾ ਸਨ।

ਇਸ ਮੌਕੇ ਪ੍ਰਿੰ: ਡਾ. ਕਾਹਲੋਂ ਨੇ ਆਰਮੀ ਵਿੰਗ ਇੰਚਾਰਜ ਡਾ. ਹਰਬਿਲਾਸ ਸਿੰਘ ਅਤੇ ਨੇਵਲ ਵਿੰਗ ਇੰਚਾਰਜ ਡਾ. ਪਰਮਿੰਦਰ ਸਿੰਘ ਵੱਲੋਂ ਉਕਤ ਕੈਡਿਟਾਂ ਨੂੰ ਦਿੱਤੇ ਗਏ ਸਮਰਥਨ ਅਤੇ ਮਾਰਗਦਰਸ਼ਨ ਲਈ ਕੀਤੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਰਨਲ ਪਵਨਦੀਪ ਸਿੰਘ ਬੱਲ ਕਮਾਂਡਿੰਗ ਅਫ਼ਸਰ 1 ਪੀ. ਬੀ. ਬੀ. ਐਨ. ਐਨ. ਸੀ. ਸੀ. ਅਤੇ ਸੀ. ਓ. ਅਜੇ ਸ਼ਰਮਾ 2 ਪੀ. ਬੀ. ਨੇਵਲ ਐਨ. ਸੀ. ਸੀ. ਨੇ ਵਿਚਾਰ ਸਾਂਝੇ ਕੀਤੇ ਹਨ ਕਿ ਉਪਰੋਕਤ ਕੈਡਿਟ ਐਨ. ਸੀ. ਸੀ. ਕੈਡਿਟਾਂ ਲਈ ਮਸ਼ਾਲਧਾਰੀ ਹੋਣਗੇ। ਉਨ੍ਹਾਂ ਨੇ ਹਥਿਆਰਬੰਦ ਸੈਨਾਵਾਂ ’ਚ ਇਨ੍ਹਾਂ ਕੈਡਿਟਾਂ ਦੇ ਭਵਿੱਖ ਦੀਆਂ ਸੰਭਾਵਨਾਵਾਂ ’ਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ।

Related posts

‘ਟੁੱਟੀ ਗੰਢੀ’ ਦੇ ਪਵਿੱਤਰ ਦਿਹਾੜੇ ਮੌਕੇ ਆਓ ਇਕੱਠੇ ਹੋਕੇ ‘ਰੰਗਲੇ ਪੰਜਾਬ’ ਦੀ ਸਿਰਜਣਾ ਕਰੀਏ – ਬੀਬੀ ਮਾਣੂੰਕੇ

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ