ਗਾਜ਼ਾ ਪੱਟੀ ’ਚ ਹੋਏ ਹਵਾਈ ਹਮਲੇ ’ਚ ਹਮਾਸ ਦਾ ਡਿਪਟੀ ਕਮਾਂਡਰ ਢੇਰ

ਗਾਜ਼ਾ ਪੱਟੀ –  ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਘੋਸ਼ਣਾ ਕੀਤੀ ਹੈ ਕਿ ਕੇਂਦਰੀ ਗਾਜ਼ਾ ਪੱਟੀ ਵਿੱਚ ਹੋਏ ਹਵਾਈ ਹਮਲੇ ਵਿੱਚ ਹਮਾਸ ਦਾ ਇੱਕ ਡਿਪਟੀ ਕਮਾਂਡਰ ਮਾਰੇ ਜਾਣ ਦੀ ਸੂਚਨਾ ਮਿਲੀ ਹੈ। ਆਈਡੀਐਫ) ਨੇ ਸ਼ੁੱਕਰਵਾਰ ਰਾਤ ਨੂੰ ਇੱਕ ਬਿਆਨ ਵਿੱਚ ਮਾਰੇ ਗਏ ਹਮਾਸ ਕਮਾਂਡਰ ਦੀ ਪਛਾਣ ਤਾਜ਼ੀਆਦ ਅਲ-ਦੀਨ ਅਲ-ਸ਼ਰਫਾ ਵਜੋਂ ਕੀਤੀ, ਜਿਸ ਵਿੱਚ ਕਿਹਾ ਗਿਆ ਕਿ ਹਮਾਸ ਕਮਾਂਡਰ ਮੱਧ ਗਾਜ਼ਾ ਵਿੱਚ ਇੱਕ ਇਜ਼ਰਾਈਲੀ ਹਵਾਈ ਹਮਲੇ ਵਿੱਚ ਮਾਰਿਆ ਗਿਆ ਹੈ। ਆਈਡੀਐਫ ਹੁਣ ਵਿਸ਼ੇਸ਼ ਤੌਰ ‘’ਤੇ ਹਮਾਸ ਦੇ ਸੀਨੀਅਰ ਨੇਤਾਵਾਂ ‘’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਅਤੇ ਹਮਾਸ ਸਮੂਹ ਦੇ ਸੀਨੀਅਰ ਨੇਤਾਵਾਂ ਦੀ ਗਤੀਵਿਧੀ ‘ਤੇ ਸ਼ਿਨ ਬੇਟ ਅਤੇ ਇਜ਼ਰਾਈਲ ਮਿਲਟਰੀ ਇੰਟੈਲੀਜੈਂਸ ਤੋਂ ਖ਼ਾਸ ਇਨਪੁਟ ‘ਤੇ ਕੰਮ ਕਰ ਰਿਹਾ ਹੈ।ਬਿਆਨ ਵਿੱਚ ਆਈ.ਡੀ.ਐਫ.) ਨੇ ਇਹ ਵੀ ਕਿਹਾ ਕਿ ਉਸਨੇ ਯੂਸਫ ਅਲ-ਸ਼ੋਬਾਕੀ ਨੂੰ ਮਾਰ ਦਿੱਤਾ ਹੈ, ਜੋ ਗਾਜ਼ਾ ਵਿੱਚ ਹਮਾਸ ਅੱਤਵਾਦੀ ਸਮੂਹ ਦੇ ਉਦਯੋਗਿਕ ਸੁਰੱਖਿਆ ਵਿਭਾਗ ਦਾ ਮੁਖੀ ਸੀ। ਇਜ਼ਰਾਇਲੀ ਫੌਜ ਨੇ ਇਕ ਬਿਆਨ ‘’ਚ ਕਿਹਾ ਕਿ ਕੁਝ ਦਿਨ ਪਹਿਲਾਂ ਅੰਦਰੂਨੀ ਸੁਰੱਖਿਆ ਏਜੰਸੀ ਸ਼ਿਨ ਬੇਟ ਤੋਂ ਇਨਪੁਟ ਮਿਲਣ ਤੋਂ ਬਾਅਦ ਉਸ ਨੂੰ ਮਾਰ ਦਿੱਤਾ ਗਿਆ।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?