ਘਰੇਲੂ ਲੜੀ ਖੇਡਣ ਲਈ ਦੱਖਣੀ ਅਫ਼ਰੀਕਾ ਨੇ ਕੀਤਾ ਟੀਮ ਦਾ ਐਲਾਨ, ਵੱਡੇ ਖਿਡਾਰੀ ਹੋਏ ਬਾਹਰ

ਕੇਪ ਟਾਊਨ – ਭਾਰਤ ਖਿਲਾਫ਼ 10 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਫਾਰਮੈਟਾਂ ਦੀ ਸੀਰੀਜ਼ ਲਈ ਦੱਖਣੀ ਅਫਰੀਕਾ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਵਨਡੇ ਤੇ ਟੀ-20 ਵਿੱਚ ਏਡਨ ਮਾਰਕਰਮ ਅਤੇ ਟੈਸਟ ਵਿੱਚ ਟੇਂਬਾ ਬਾਵੁਮਾ ਕਪਤਾਨੀ ਕਰਨਗੇ । ਦੱਖਣੀ ਅਫਰੀਕਾ ਨੇ ਆਪਣੇ ਵਨਡੇ ਕਪਤਾਨ ਬਾਵੁਮਾ ਤੇ ਤੇਜ਼ ਗੇਂਦਬਾਜ਼ ਕਗਿਸੋ ਰਬਾਡਾ ਨੂੰ ਭਾਰਤ ਦੇ ਖਿਲਾਫ਼ ਸੀਮਤ ਓਵਰਾਂ ਦੀ ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ। ਬਾਵੁਮਾ ਦੀ ਗੈਰ-ਮੌਜੂਦਗੀ ਵਿੱਚ ਟੀ-20 ਕਪਤਾਨ ਮਾਰਕਰਮ ਵਨਡੇ ਟੀਮ ਦੀ ਵੀ ਕਪਤਾਨੀ ਕਰਨਗੇ। ਜੇਰਾਲਡ ਕੂਟਜ਼ੀ, ਮਾਰਕੋ ਯਾਨਸਨ ਅਤੇ ਲੁੰਗੀ ਐਨਗਿਡੀ ਪਹਿਲੇ ਦੋ ਟੀ-20 ਵਿੱਚ ਹੀ ਖੇਡਣਗੇ।10 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੇ ਇਸ ਦੌਰੇ ’ਤੇ ਟੀਮ ਇੰਡੀਆ ਨੂੰ 3 ਟੀ-20, 3 ਵਨਡੇ ਅਤੇ 2 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇਸ ਦੌਰੇ ਲਈ ਟੀਮ 6 ਦਸੰਬਰ ਨੂੰ ਰਵਾਨਾ ਹੋਵੇਗੀ। ਬੱਲੇਬਾਜ਼ ਟਿ੍ਰਸਟਨ ਸਟੱਬਸ ਨੂੰ ਪਹਿਲੀ ਵਾਰ ਟੈਸਟ ਟੀਮ ਵਿੱਚ ਜਗ੍ਹਾ ਮਿਲੀ ਹੈ। ਹੇਨਰਿਕ ਕਲਾਸਨ ਨੂੰ ਟੈਸਟ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ। ਪਿੱਠ ਦੀ ਸੱਟ ਨਾਲ ਜੂਝ ਰਹੇ ਤੇਜ਼ ਗੇਂਦਬਾਜ਼ ਐਨਰਿਕ ਨੋਰਟੀਆ ਅਜੇ ਵੀ ਪੂਰੀ ਤਰ੍ਹਾਂ ਫਿੱਟ ਨਹੀਂ ਹਨ ਅਤੇ ਚੋਣ ਲਈ ਉਪਲਬਧ ਨਹੀਂ ਸਨ।

Related posts

ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵਲੋਂ ਮਾਨਸਾ ‘ਚ 9ਵਾਂ ਟੀ-20 ਚੈਲੇਂਜਰ ਕੱਪ ਦਾ ਅਯੋਜਨ

ਅਭਿਸ਼ੇਕ ਸ਼ਰਮਾ ਆਈਸੀਸੀ ਟੀ20 ਬੱਲੇਬਾਜ਼ੀ ਰੈਂਕਿੰਗ ਵਿੱਚ ਟੌਪ ‘ਤੇ

ਪੰਜਾਬ ਸਰਕਾਰ ਕਰੇਗੀ ‘ਪੰਜਾਬ ਕ੍ਰਿਕਟ ਲੀਗ’ ਦੀ ਸ਼ੁਰੂਆਤ