ਚੀਨੀ ਕਰਜ਼ੇ ‘ਚ ਯੂਗਾਂਡਾ ਵਾਂਗ ਹੀ ਡੁੱਬੇਗਾ ਸ੍ਰੀਲੰਕਾ

ਕੋਲੰਬੋ – ਸ੍ਰੀਲੰਕਾ ਦੇ ਸਾਬਕਾ ਫ਼ੌਜੀ ਕਮਾਂਡਰ ਤੇ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਸਰਥ ਫੋਨਸੇਕਾ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਯੂੁਗਾਂਡਾ ਵਾਂਗ ਸ੍ਰੀਲੰਕਾ ਵੀ ਚੀਨ ਦੇ ਕਰਜ਼ੇ ਦੇ ਜਾਲ ‘ਚ ਫਸਦਾ ਜਾ ਰਿਹਾ ਹੈ।2009 ‘ਚ ਸ੍ਰੀਲੰਕਾ ‘ਤੇ ਤਿੰਨ ਦਹਾਕੇ ਤਕ ਚੱਲੇ ਲਿੱਟੇ ਖ਼ਿਲਾਫ਼ ਗ੍ਹਿ ਯੁੱਧ ਜਿੱਤਣ ਵਾਲੇ ਸਨਥ ਫੋਨਸੇਕਾ ਨੇ ਫੇਸਬੁੱਕ ‘ਤੇ ਜਾਰੀ ਆਪਣੀ ਪੋਸਟ ‘ਚ ਕਿਹਾ ਕਿ ਸ੍ਰੀਲੰਕਾ ਹੁਣ ਚੀਨ ਦੇ ਕਰਜ਼ੇ ਦੇ ਉਸੇ ਜਾਲ ‘ਚ ਫਸ ਗਿਆ ਹੈ ਜਿਸ ਨੇ ਯੂਗਾਂਡਾ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਯੂਗਾਂਡਾ ‘ਚ ਚੀਨ ਦੇ ਬਣਾਏ ਕੌਮਾਂਤਰੀ ਹਵਾਈ ਅੱਡੇ ‘ਤੇ ਕਬਜ਼ਾ ਕਰਨ ਦੀ ਘਟਨਾ ਦੀ ਤੁਲਨਾ ਦੱਖਣੀ ਸ੍ਰੀਲੰਕਾ ‘ਚ ਹਮਬਨਟੋਟਾ ਹਵਾਈ ਅੱਡੇ ਨਾਲ ਕੀਤੀ। ਇਹ ਹਵਾਈ ਅੱਡਾ ਚੀਨ ਤੋਂ ਮਿਲੇ ਕਰਜ਼ੇ ਨਾਲ ਬਣਿਆ ਹੈ। ਉਨ੍ਹਾਂ ਕਿਹਾ ਕਿ ਚੀਨ ਨੇ ਵਿਦੇਸ਼ੀ ਕੂਟਨੀਤੀ ਤੋਂ ਪਰੇ ਜਾ ਕੇ ਇਕ ਖੇਮੇ ‘ਚ ਆਪਣਏ ਗ਼ੁਲਾਮਾਂ ਦਾ ਕੈਂਪ ਬਣਾ ਲਿਆ ਹੈ ਤੇ ਦੂਜੇ ਪਾਸੇ ਉਹ ਦੂਸਰੇ ਦੇਸ਼ਾਂ ਦੀ ਜ਼ਮੀਨ ‘ਤੇ ਆਪਣੀ ਰਣਨੀਤਿਕ ਤੇ ਫ਼ੌਜ ਸਬੰਧੀ ਉਮੀਦਾਂ ਨੂੰ ਵੀ ਪੂਰਾ ਕਰਨ ‘ਚ ਲੱਗਦਾ ਹੈ। ਇਸ ਲਈ ਚੀਨ ਨਾਲ ਜੁੜਨ ਵਾਲੇ ਦੇਸ਼ ਆਪਣੀ ਅਖੰਡਤਾ ਤੇ ਖ਼ੁਦ-ਮੁਖਤਿਆਰੀ ਗੁਆ ਦਿੰਦੇ ਹਨ।ਫੀਲਡ ਮਾਰਸ਼ਲ ਫੋਨਸੇਕਾ ਨੇ ਕਿਹਾ ਕਿ ਰਾਜਪਕਸ਼ੇ ਦੇ ਸ਼ਾਸਨਕਾਲ ‘ਚ ਵੀ ਇਹੀ ਹੋਇਆ ਹੈ। ਯੂਗਾਂਡਾ ਦੀ ਤਰਜ਼ ‘ਤੇ ਇੱਥੇ ਵੀ ਭਿ੍ਸ਼ਟ ਰਾਜਨੇਤਾਵਾਂ ਨੇ ਕੌਮੀ ਯੋਜਨਾਵਾਂ ਤੇ ਦੇਸ਼ ਦੀਆਂ ਪਹਿਲਾਂ ਨੂੰ ਲਾਂਭੇ ਕਰ ਕੇ ਉੱਚੀ ਵਿਆਜ ਦਰ ‘ਤੇ ਚੀਨੀ ਕਰਜ਼ੇ ਦੀ ਸਹਾਇਤਾ ਨਾਲ ਪੂਰੇ ਦੇਸ਼ ਦੀ ਜਾਇਦਾਦ ਨੂੰ ਨਿਰਮਾਣ ਕਾਰਜਾਂ ਅਤੇ ਵੱਡੇ ਕਰਜ਼ਿਆਂ ‘ਚ ਡੁਬੋ ਦਿੱਤਾ। ਉਨ੍ਹਾਂ ਕਿਹਾ ਕਿ ਕੋਲੰਬੋ ਹਾਰਬਰ ਨੂੰ ਵਿਕਸਿਤ ਕਰਨ ਦੀ ਬਜਾਏ ਘੱਟ ਅਹਿਮ ਪ੍ਰਰਾਜੈਕਟ ਹਮਬਨਟੋਟਾ ਹਾਰਬਰ ਨੂੰ ਅਹਿਮੀਅਤ ਦਿੱਤੀ ਗਈ। ਹੁਣ ਇਹ ਪ੍ਰਰਾਜੈਕਟ ਚੀਨ ਦੀ ਜਾਇਦਾਦ ਬਣ ਚੁੱਕਾ ਹੈ। ਹਿੰਦ ਮਹਾਸਾਗਰ ‘ਚ ਨੇਵੀ ਦੇ ਕੋਰੀਡੋਰ ‘ਚ ਇਸ ਦੀ ਵਰਤੋਂ ਹੋਵੇਗੀ।

Related posts

ਯੋਰਪ ਵਿੱਚ ਹੋਵੇਗਾ ਅਮਰੀਕਾ ਅਤੇ ਈਰਾਨ ਵਿਚਕਾਰ ਸਮਝੌਤਾ !

ਹੈਲੀਕਾਪਟਰ ਸੁੱਟਣ ‘ਤੇ ਅਮਰੀਕਾ ਵਲੋਂ ਇਰਾਨੀ ਟਿਕਾਣਿਆਂ ਉਪਰ ਹਵਾਈ ਹਮਲਿਆਂ ਦੀ ਬਾਛੜ !

ਅਮਰੀਕਨ ਕੋਰਟ ਵਲੋਂ ਨਵੇਂ ਐੱਚ-1ਬੀ ਵੀਜ਼ਾ ‘ਤੇ 1 ਲੱਖ ਡਾਲਰ ਫੀਸ ਗੈਰ-ਕਾਨੂੰਨੀ ਕਰਾਰ !