ਚੀਨੀ ਕੰਪਨੀਆਂ ਦਾ ਗੋਲਮਾਲ, 4389 ਕਰੋੜ ਦਾ ਟੈਕਸ ਚੋਰੀ ਕਰਨ ਦੇ ਦੋਸ਼ ‘ਚ Oppo ਦੇ ਟਿਕਾਣਿਆਂ ‘ਤੇ DRI ਦਾ ਛਾਪਾ

ਨਵੀਂ ਦਿੱਲੀ – ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀਆਂ Xiaomi ਤੇ Vivo ਤੋਂ ਬਾਅਦ ਹੁਣ ਪੈਸੇ ਦੀ ਹੇਰਾਫੇਰੀ ਦੇ ਮਾਮਲੇ ‘ਚ Oppo ਦਾ ਨਾਂ ਸਾਹਮਣੇ ਆਇਆ ਹੈ। ਕੰਪਨੀ ‘ਤੇ 4389 ਕਰੋੜ ਰੁਪਏ ਦੀ ਕਸਟਮ ਡਿਊਟੀ ਦੀ ਚੋਰੀ ਕਰਨ ਦਾ ਦੋਸ਼ ਹੈ। ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਓਪੋ ਇੰਡੀਆ ਕੰਪਨੀ ਦੇ ਦਫਤਰ ‘ਤੇ ਤਲਾਸ਼ੀ ਮੁਹਿੰਮ ਚਲਾਈ ਹੈ।

ਮੀਡੀਆ ਰਿਪੋਰਟਾਂ ਮੁਤਾਬਕ 4389 ਕਰੋੜ ਰੁਪਏ ਦੀ ਕਸਟਮ ਡਿਊਟੀ ਚੋਰੀ ਦਾ ਪਤਾ ਲੱਗਾ ਹੈ। ਡੀਆਰਆਈ ਨੇ ਹਾਲ ਹੀ ਵਿੱਚ ਟੈਕਸ ਚੋਰੀ ਲਈ ਛਾਪੇਮਾਰੀ ਤੇਜ਼ ਕੀਤੀ ਹੈ। ਕੁਝ ਦਿਨ ਪਹਿਲਾਂ ਚੀਨੀ ਕੰਪਨੀਆਂ ਦੇ ਦਫਤਰਾਂ ‘ਤੇ ਵੀ ਛਾਪੇਮਾਰੀ ਕੀਤੀ ਗਈ ਸੀ। ਸਰਚ ਆਪਰੇਸ਼ਨ ਦੌਰਾਨ ਡੀਆਰਆਈ ਦੀ ਟੀਮ ਨੇ ਓਪੋ ਇੰਡੀਆ ਦੇ ਦਫ਼ਤਰਾਂ ‘ਤੇ ਛਾਪੇਮਾਰੀ ਕੀਤੀ। ਓਪੋ ਇੰਡੀਆ ਦੇ ਪ੍ਰਬੰਧਨ ਨਾਲ ਜੁੜੇ ਅਹੁਦੇਦਾਰਾਂ ਦੇ ਘਰਾਂ ‘ਤੇ ਵੀ ਤਲਾਸ਼ੀ ਮੁਹਿੰਮ ਚਲਾਈ ਗਈ।

ਤੁਹਾਨੂੰ ਦੱਸ ਦੇਈਏ ਕਿ ਵੀਵੋ ਕੰਪਨੀ ਦੀ ਤਰ੍ਹਾਂ ਓਪੋ ਇੰਡੀਆ ਦੇ ਐਕਸ਼ਨ ‘ਚ ਰਾਇਲਟੀ ਅਤੇ ਲਾਇਸੈਂਸ ਫੀਸ ਦੀ ਗੱਲ ਸਾਹਮਣੇ ਆਈ ਹੈ। ਓਪੋ ਇੰਡੀਆ ਨੇ ਕਈ ਮਲਟੀਨੈਸ਼ਨਲ ਕੰਪਨੀਆਂ, ਇੱਥੋਂ ਤੱਕ ਕਿ ਚੀਨ ਵਿੱਚ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਰਾਇਲਟੀ ਅਤੇ ਲਾਇਸੈਂਸ ਫੀਸਾਂ ਦਾ ਭੁਗਤਾਨ ਕੀਤਾ ਹੈ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਭੁਗਤਾਨ ਮਲਕੀਅਤ ਤਕਨਾਲੋਜੀ, ਬ੍ਰਾਂਡ ਅਤੇ ਆਈਪੀਆਰ ਲਾਇਸੈਂਸ ਫੀਸ ਲਈ ਕੀਤਾ ਗਿਆ ਸੀ।

Related posts

ਹੈਦਰਾਬਾਦੀ ਬਿਰਿਆਨੀ ਰੈਸਟੋਰੈਂਟਾਂ ਵਲੋਂ 70 ਹਜ਼ਾਰ ਕ੍ਰੋੜ ਦਾ ਘੁਟਾਲਾ

‘ਇੰਡੀਆ AI ਇਮਪੈਕਟ ਸਮਿਟ 2026’ ਦੌਰਾਨ ਨਰਿੰਦਰ ਮੋਦੀ ਦਾ ਭਾਸ਼ਣ !

ਹੁਣ ਵਿੱਤੀ ਘੁਟਾਲਿਆਂ ਦੇ ਦੋਸ਼ੀ ਗੰਭੀਰ ਅਪਰਾਧੀ ਵਜੋਂ ਨਾਮਜ਼ਦ ਹੋਣਗੇ