ਚੀਨ ਬਣਾਉਣ ਜਾ ਰਿਹੈ ਨਕਲੀ ਸੂਰਜ, ਅਸਲੀ ਸੂਰਜ ਨਾਲੋਂ 7 ਗੁਣਾ ਹੋਵੇਗਾ ਗਰਮ

ਬੀਜਿੰਗ – ਚੀਨ ਦੀ ਸਰਕਾਰ ਨਿਊਕਲੀਅਰ ਫਿਊਜ਼ਨ ਤਕਨੀਕ ’ਤੇ ਆਧਾਰਿਤ ‘ਨਕਲੀ ਸੂਰਜ’ ਬਣਾਉਣ ਜਾ ਰਹੀ ਹੈ। ਚੀਨ ਦਾ ਇਹ ‘ਸੂਰਜ’ ਅਸਲੀ ਸੂਰਜ ਨਾਲੋਂ 7 ਗੁਣਾ ਗਰਮ ਹੋਵੇਗਾ। ਚੀਨ ਰਾਸ਼ਟਰੀ ਤਰਜੀਹ ਦੇ ਆਧਾਰ ‘’ਤੇ ਪ੍ਰਮਾਣੂ ਫਿਊਜ਼ਨ ਤਕਨੀਕ ‘’ਤੇ ਆਧਾਰਿਤ ਇਸ ਨਕਲੀ ਸੂਰਜ ਨੂੰ ਬਣਾਉਣ ਜਾ ਰਿਹਾ ਹੈ। ਚੀਨ ਦਾ ਦਾਅਵਾ ਹੈ ਕਿ ਇਹ ਨਕਲੀ ਸੂਰਜ ਦੁਨੀਆ ਭਰ ਵਿੱਚ ਚੱਲ ਰਹੀਆਂ ਊਰਜਾ ਚੁਣੌਤੀਆਂ ਦਾ ਇੱਕ ਆਦਰਸ਼ ਹੱਲ ਪ੍ਰਦਾਨ ਕਰੇਗਾ। ਚੀਨ ਦਾ ਇਹ ਪਰਮਾਣੂ ਰਿਐਕਟਰ ਸਾਲ 2035 ਤੱਕ ਤਿਆਰ ਹੋ ਜਾਵੇਗਾ। ਚੀਨ ਦੀ ਸਰਕਾਰੀ ਕੰਪਨੀ ਚਾਈਨਾ ਨੈਸ਼ਨਲ ਨਿਊਕਲੀਅਰ ਕਾਰਪੋਰੇਸ਼ਨ ਇਸ ‘ਸਨ’ ਨੂੰ ਬਣਾਉਣਾ ਸ਼ੁਰੂ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਅਮਰੀਕਾ ਸਮੇਤ ਕਈ ਹੋਰ ਦੇਸ਼ ਵੀ ਨਕਲੀ ਸੂਰਜ ਬਣਾਉਣ ‘’ਚ ਲੱਗੇ ਹੋਏ ਹਨ।ਦਰਅਸਲ ਅਨੰਤ ਊਰਜਾ ਦਾ ਸਰੋਤ ਸੂਰਜ ਨਿਊਕਲੀਅਰ ਫਿਊਜ਼ਨ ਤਕਨੀਕ ‘’ਤੇ ਕੰਮ ਕਰਦਾ ਹੈ ਅਤੇ ਇਹ ਪੂਰੀ ਦੁਨੀਆ ਨੂੰ ਆਕਰਸ਼ਿਤ ਕਰ ਰਿਹਾ ਹੈ। ਚੀਨ 2035 ਤੱਕ ਇਸ ਨਕਲੀ ਸੂਰਜ ਦਾ ਇੱਕ ਪ੍ਰੋਟੋਟਾਈਪ ਬਣਾਉਣ ਅਤੇ 2050 ਤੱਕ ਵੱਡੇ ਪੱਧਰ ’ਤੇ ਵਪਾਰਕ ਉਤਪਾਦਨ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਚੀਨ ਦੀ ਇਕ ਹੋਰ ਉੱਚ-ਤਕਨੀਕੀ ਕੰਪਨੀ ਸਟਾਰਟੋਰਸ ਫਿਊਜ਼ਨ ਦੇ ਸੰਸਥਾਪਕ ਚੇਨ ਰੁਈ ਨੇ ਕਿਹਾ ਕਿ ਪ੍ਰਮਾਣੂ ਫਿਊਜ਼ਨ ਹੁਣ ਦੇਸ਼ ਲਈ ਰਾਸ਼ਟਰੀ ਤਰਜੀਹ ਬਣ ਗਿਆ ਹੈ। ਉਸ ਦੀ ਕੰਪਨੀ ਨਿਊਕਲੀਅਰ ਫਿਊਜ਼ਨ ਤੋਂ ਪੈਦਾ ਹੋਣ ਵਾਲੀ ਬਿਜਲੀ ਲਈ ਵਪਾਰਕ ਐਪਲੀਕੇਸ਼ਨ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂਰਪ ਅਤੇ ਅਮਰੀਕਾ ਇਸ ਦਿਸ਼ਾ ਵਿੱਚ ਬਹੁਤ ਤੇਜ਼ੀ ਨਾਲ ਕੰਮ ਕਰ ਰਹੇ ਹਨ।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?